26 ਅਪ੍ਰੈਲ:- ਜਿਲ੍ਹਾ ਮੈਂਟੋਰ ਯੂਨਸ ਖੋਖਰ ਵਲੋ ਜਿਲ੍ਹੇ ਅੰਦਰ ਕੰਪਿਊਟਰ ਅਧਿਆਪਕ ਰਹਿਤ ਸਕੂਲਾਂ ਦੇ ਵਿਦਿਆਰਥੀਆਂ ਲਈ ਜਿਲ੍ਹਾ ਪੱਧਰੀ ਕੰਪਿਊਟਰ ਵਿਸ਼ੇ ਦੀ ਲਾਈਵ ਕਲਾਸ ਦੀ ਸ਼ੁਰੂਆਤ ਕੀਤੀ ਗਈ। ਵਧੇਰੇ ਜਾਣਕਾਰੀ ਦਿੰਦਿਆਂ ਓਹਨਾਂ ਦੱਸਿਆ ਕਿ ਮੌਜੂਦਾ ਹਾਲਾਤਾਂ ਵਿੱਚ ਕੰਪਿਊਟਰ ਸਿੱਖਿਆ ਦੇ ਖੇਤਰ ਵਿੱਚ ਕੰਪਿਊਟਰ ਸਿੱਖਿਆ ਇੱਕ ਵਰਦਾਨ ਸਾਬਿਤ ਹੋ ਰਿਹੀ ਹੈ। ਬੱਚਿਆ ਨੂੰ ਤਕਨੀਕੀ ਸਿੱਖਿਆ ਨਾਲ ਜੋੜ ਕੇ ਰੱਖਣਾ ਬੇਹਦ ਜ਼ਰੂਰੀ ਹੈ। ਇਸ ਲਈ ਜਿਲ੍ਹੇ ਅੰਦਰ ਓਹਨਾਂ ਸਾਰੇ ਸਕੂਲ ਮੁਖੀਆਂ ਨੂੰ ਜਿਹਨਾਂ ਦੇ ਸਕੂਲ ਵਿੱਚ ਕੰਪਿਊਟਰ ਫੈਕਲਟੀ ਦੀ ਅਸਾਮੀ ਖ਼ਾਲੀ ਹੈ, ਨੂੰ ਪੂਰਵ ਬੇਨਤੀ ਕਰ ਓਹਨਾਂ ਨੂੰ ਹਫ਼ਤਾਵਾਰ ਲਾਈਵ ਕਲਾਸ ਦੀ ਸਮਾਂ ਸਾਰਣੀ ਭੇਜ ਬੱਚਿਆ ਨੂੰ ਲਾਈਵ ਕਲਾਸ ਵਿੱਚ ਭਾਗ ਲੈਣ ਕਿਹਾ ਜਾ ਚੁੱਕਾ ਹੈ। ਸਮਾਂ ਸਾਰਣੀ ਅਨੂਸਾਰ ਦਿਨ ਸੋਮਵਾਰ ਮੰਗਲਵਾਰ ਛੇਵੀਂ ਸੱਤਵੀਂ, ਬੁੱਧਵਾਰ ਵੀਰਵਾਰ ਅੱਠਵੀਂ ਨੌਵੀਂ, ਸ਼ੁੱਕਰਵਾਰ ਸ਼ਨੀਵਾਰ ਦਸਵੀਂ ਗਿਆਰਵੀਂ ਅਤੇ ਬਾਰਵੀਂ ਦੀ ਕਲਾਸ ਲਗਾਈ ਜਾਵੇਗੀ। ਓਹਨਾਂ ਇਹ ਵੀ ਅਪੀਲ ਕੀਤੀ ਕਿ ਸਾਰੇ ਬੱਚੇ ਇਸ ਲਾਈਵ ਕਲਾਸ ਵਿੱਚ ਸ਼ਾਮਲ ਹੋ ਕੇ ਇਸ ਦਾ ਲਾਭ ਪ੍ਰਾਪਤ ਕਰਨ।