ਸੰਗਰੂਰ ਵਿਖੇ ਨਵ-ਨਿਯੁਕਤ ਅਧਿਆਪਕਾ ਨੂੰ ਜਿਲ੍ਹਾ ਮੈਂਟਰ ਮੁਹੰਮਦ ਆਰਿਫ਼ ਅਤੇ ਟੀਮ ਵੱਲੋਂ ਦਿੱਤੀ ਟ੍ਰੇਨਿੰਗ
ਸੰਗਰੂਰ(ਮੁਹੰਮਦ ਆਰਿਫ਼)ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਵੱਖ ਵੱਖ ਵਿਸ਼ਿਆਂ ਦੇ ਨਵ-ਨਿਯੁਕਤ ਅਧਿਆਪਕਾ ਦੀ ਇੰਡਕਸ਼ਨ ਟ੍ਰੇਨਿੰਗ ਪਿਛਲੇ 5 ਦਿਨ ਤੋਂ ਜਿਲ੍ਹਾ ਸਿੱਖਿਆ ਅਫਸਰ ਸੰਗਰੂਰ ਸ. ਮਲਕੀਤ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੀ ਹੈ। ਇਸ ਟ੍ਰੇਨਿੰਗ ਵਿੱਚ ਭਾਗ ਲੈ ਰਹੇ ਅਧਿਆਪਕਾਂ ਨੂੰ ਵਿਸ਼ੇ ਅਤੇ ਅਧਿਆਪਣ ਦੇ ਵੱਖ ਵੱਖ ਪਹਿਲੂਆਂ ਸੰਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸੇ ਸਿਲਸਿਲੇ ਤਹਿਤ ਅੱਜ ਛੇਵੇਂ ਦਿਨ ਕੰਪਿਊਟਰ ਵਿਸ਼ੇ ਦੇ ਜ਼ਿਲਾ ਮੈਂਟੋਰ ਮੁਹੰਮਦ ਆਰਿਫ਼ ਅਤੇ ਉਨ੍ਹਾਂ ਦੀ ਟੀਮ ਵੱਲੋਂ ਇਹਨਾਂ ਨਵ-ਨਿਯੁਕਤ ਅਧਿਆਪਕਾ ਨੂੰ ਆਧੁਨਿਕ ਅਧਿਆਪਨ ਤਕਨੀਕਾ ਸਬੰਧੀ ਸਿਖਲਾਈ ਦਿੱਤੀ। ਉਹਨਾਂ ਵੱਲੋਂ ਅਧਿਆਪਕਾਂ ਨੂੰ ਸਰਕਾਰੀ ਸਕੂਲਾਂ ਵਿੱਚ ਉਪਲਬਧ ਸਮਾਰਟ ਕਲਾਸਰੂਮਜ ਦੀ ਮੁਕੱਮਲ ਜਾਣਕਾਰੀ ਅਤੇ ਇਸ ਦੀ ਵਰਤੋ ਬਾਰੇ ਵਿਸਥਾਪੂਰਵਕ ਚਰਚਾ ਕਰਦੇ ਹੋਏ ਓਹਨਾਂ ਨੂੰ ਮੌਜੂਦਾ ਹਲਾਤਾਂ ਦੇ ਮੱਦੇਨਜ਼ਰ ਆਪਣੀ ਪੜ੍ਹਾਉਣ ਦੀ ਜਿੰਮੇਵਾਰੀ ਨੂੰ ਕਿਵੇਂ ਬਰਕਰਾਰ ਰੱਖਣਾ ਹੈ ਬਾਰੇ ਵੀ ਦੱਸਿਆ। ਇਸ ਟੀਮ ਵੱਲੋ ਅਧਿਆਪਕਾਂ ਨੂੰ ਸਮੇਂ ਦੇ ਹਾਣੀ ਬਣਨ, ਉਪਲੱਬਧ ਵੱਖ-ਵੱਖ ਆਧੁਨਿਕ ਅਧਿਆਪਨ ਤਕਨੀਕਾਂ ਦੀ ਵਰਤੋਂ ਕਰਨੀ ਸਿੱਖ ਆਪਣੀ ਪ੍ਰਤਿਭਾ ਨੂੰ ਹੋਰ ਨਿਖਾਰਣ ਦੀ ਅਪੀਲ ਕੀਤੀ। ਇਸ ਮੋਕੇ ਜਿਲ੍ਹਾ ਮੈਂਟੋਰ:- ਸ. ਪਰਦੀਪ ਸਿੰਘ ਸੋਹੀ, ਮੁਹੰਮਦ ਇਖਲਾਕ, ਸ. ਹਰਮਨਦੀਪ ਸਿੰਘ ਵੀ ਹਾਜਰ ਸਨ।

Comments
Post a Comment