ਸੰਗਰੂਰ ਜ਼ਿਲ੍ਹੇ ਦੇ ਸਮੂਹ ਸਕੂਲਾਂ ਵਿੱਚ ਵਿਭਾਗ ਵਲੋ ਜਾਰੀ ਫਨ ਐਕਟੀਵਿਟੀ ਸਮਾਂ ਸਾਰਣੀ ਅਨੂਸਾਰ, ਜ਼ਿਲ੍ਹਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਜੀਤ ਸ਼ਰਮਾ ਜੀ ਦੀ ਯੋਗ ਰਹਿਨੁਮਾਈ ਹੇਠ ਜ਼ਿਲ੍ਹੇ ਅੰਦਰ ਵੱਖ- ਵੱਖ ਵਿਸ਼ਿਆਂ ਦੀਆਂ ਫਨ ਐਕਟੀਵਿਟੀਜ਼ ਕਰਵਾਈਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਗਰਮੀਆਂ ਦੀਆਂ ਛੁੱਟੀਆਂ ਦੇ ਦੂਜੇ ਹਫਤੇ ਦੌਰਾਨ ਜ਼ਿਲ੍ਹਾ ਮੈਂਟੋਰ ਮੁਹੰਮਦ ਆਰਿਫ਼, ਵੱਖ -ਵੱਖ ਬਲਾਕ ਮੈਂਟੋਰਜ਼ ਅਤੇ ਸਮੂਹ ਕੰਪਿਊਟਰ ਅਧਿਆਪਕਾਂ ਵੱਲੋ ਕੰਪਿਊਟਰ ਵਿਸ਼ੇ ਨਾਲ ਸੰਬੰਧਤ ਕੰਪਿਊਟਰ ਸਪੈਲ ਬੀ ਐਕਟੀਵਿਟੀ ਕਰਵਾਈ ਗਈ। ਇਸ ਬਾਰੇ ਜ਼ਿਲ੍ਹਾ ਮੈਂਟੋਰ ਮੁਹੰਮਦ ਆਰਿਫ਼ ਵੱਲੋਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਹ ਐਕਟੀਵਿਟੀ ਨੂੰ ਤਿੰਨ ਗਰੁੱਪਾਂ ਵਿੱਚ : ਗਰੁੱਪ ਪਹਿਲਾ (6ਵੀਂ ਤੋਂ 8ਵੀਂ) , ਗਰੁੱਪ ਦੂਜਾ (9ਵੀਂ ਤੋਂ 10ਵੀਂ) ਅਤੇ ਗਰੁੱਪ ਤੀਜਾ (11ਵੀਂ ਤੋਂ 12ਵੀਂ) ਕਰਵਾਇਆ ਗਿਆ। ਜਿਸ ਵਿੱਚ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ। ਸਕੂਲ ਪੱਧਰੀ ਮੁਕਾਬਲੇ ਤੋਂ ਬਾਅਦ ਬਲਾਕ ਲੈਵਲ ਤੇ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਬਲਾਕ ਪੱਧਰੀ ਵਿਜੇਤਾ ਘੋਸ਼ਿਤ ਕੀਤਾ ਗਿਆ। ਜਿਸ ਉਪਰੰਤ 7 ਜੂਨ ਨੂੰ ਹਰ ਬਲਾਕ ਵਿੱਚੋਂ ਪਹਿਲੀ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਜ਼ਿਲ੍ਹਾ ਪੱਧਰੀ ਮੁਕਾਬਲਾ ਗਰੁੱਪਾਂ ਅਨੁਸਾਰ ਬਣਾਈਆਂ ਜ...