ਸਿੱਖਿਆ ਵਿਭਾਗ ਵੱਲੋਂ ਜਾਰੀ ਜਾਰੀ ਫਨ ਐਕਟੀਵਿਟੀ ਸਮਾਂ ਸਾਰਣੀ ਅਨੁਸਾਰ, ਪ੍ਰਿੰਸੀਪਲ ਸ਼੍ਰੀਮਤੀ ਰਜਨੀ ਰਾਣੀ ਜੀ ਦੀ ਰਹਿਨੁਮਾਈ ਅਧੀਨ ਕੰਪਿਊਟਰ ਵਿਸ਼ੇ ਦੀ ਸਪੈਲ ਬੀ ਫਨ ਐਕਟੀਵਿਟੀ ਕਾਰਵਾਈ ਗਈ ਜਿਸ ਸਬੰਧੀ ਮੁਹੰਮਦ ਆਰਿਫ ਕੰਪਿਊਟਰ ਅਧਿਆਪਕ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਵਿੱਚ 6ਵੀਂ ਤੋਂ 12ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਵੱਖ ਵੱਖ ਲੈਵਲਾਂ ਅਨੁਸਾਰ ਭਾਗ ਲਿਆ ਅਤੇ ਇਸ ਫਨ ਐਕਟੀਵਿਟੀ ਵਿੱਚ ਵਧੇਰੇ ਰੁਚੀ ਜਾਹਰ ਕੀਤੀ। ਮੁਹੰਮਦ ਆਰਿਫ਼ ਅਤੇ ਮਨਦੀਪ ਕੌਰ ਕੰਪਿਊਟਰ ਅਧਿਆਪਕਾਂ ਨੇ ਇਹ ਐਕਟੀਵਿਟੀ ਆਨਲਾਈਨ ਕਾਰਵਾਈ ਜਿਸ ਵਿਚ ਲੈਵਲ 6ਵੀਂ ਤੋਂ 8ਵੀਂ ਵਿੱਚ ਪ੍ਰਭਜੀਤ ਕੌਰ ਕਲਾਸ 6ਵੀਂ, 9ਵੀਂ ਤੋਂ 10ਵੀਂ ਵਿੱਚ ਗੁਰਜੋਤ ਸਿੰਘ ਕਲਾਸ 10ਵੀਂ ਅਤੇ 11ਵੀਂ ਤੋਂ 12ਵੀਂ ਵਿੱਚ ਦਿਲਪ੍ਰੀਤ ਕੌਰ ਕਾਲਸ 11ਵੀਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਸ.ਸ.ਸ.ਸ. ਢਢੋਗਲ-ਖੇੜੀ ਰਜਨੀ ਰਾਣੀ ਜੀ ਨੇ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਬਾਕੀ ਵਿਦਿਆਰਥੀਆਂ ਨੂੰ ਵੀ ਮੋਟੀਵੇਟ ਕੀਤਾ।
ਅੱਜ ਜ਼ਿਲ੍ਹਾ ਬਠਿੰਡਾ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਾਇਬਰ ਸਕਿਊਰਿਟੀ ਨਾਲ ਸਬੰਧਤ ਪੋਸਟਰ ਮੇਕਿੰਗ ਮੁਕਾਬਲੇ ਜਿਲਾ ਸਿਖਿਆ ਅਫਸਰ (ਸ.ਸ.) ਬਠਿੰਡਾ ਸ. ਮੇਵਾ ਸਿੰਘ ਸਿੱਧੂ ਦੀ ਅਗਵਾਈ ਵਿੱਚ ਕਰਵਾਏ ਗਏ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਮੇਂਟੋਰ ਕੰਪਿਉਟਰ ਸਾਇੰਸ ਗੁਰਮੀਤ ਸਿੰਘ ਸਿੱਧੂ ਵੱਲੋ ਦੱਸਿਆ ਗਿਆ ਕਿ ਅਜੋਕੇ ਸਮੇਂ ਦੌਰਾਨ ਹਰ ਚੀਜ਼ ਦਾ ਕੰਪਿਊਟਰੀਕਰਨ ਹੋ ਰਿਹਾ ਹੈ। ਇਕ ਪਾਸੇ ਇਸ ਨਾਲ ਜਿੱਥੇ ਲੋਕਾਂ ਦਾ ਕੰਮ ਬੇਹੱਦ ਸੁਖਾਵਾਂ ਹੋ ਗਿਆ ਹੈ, ਉਥੇ ਦੂਜੇ ਪਾਸੇ ਸਾਇਬਰ ਸਕਿਊਰਿਟੀ ਨਾਲ ਜੁੜੇ ਕਈ ਗੰਭੀਰ ਮਸਲੇ ਸਾਹਮਣੇ ਆ ਰਹੇ ਹਨ। ਇਸ ਕੰਪਿਉਟਰ ਯੁੱਗ ਦੌਰਾਨ ਤੇਜ਼ੀ ਨਾਲ ਵਧ ਰਹੇ ਸਾਇਬਰ ਕਰਾਇਮ ਨੂੰ ਠੱਲ੍ਹ ਪਾਉਣ ਲਈ ਇੱਕ-ਮਾਤਰ ਉਪਾਅ ਇਸ ਸਬੰਧੀ ਜਾਗਰੂਕਤਾ ਹੈ। ਜਿਨ੍ਹਾਂ ਉੱਪਰ ਸਾਨੂੰ ਤਵੱਜੋ ਦੇਣ ਦੀ ਜ਼ਰੂਰਤ ਹੈ। ਨਾਗਰਿਕਾਂ ਵਿਚ ਸਾਇਬਰ ਸਕਿਊਰਿਟੀ ਸੰਬੰਧੀ ਜਾਗਰੂਕਤਾ ਪੈਦਾ ਕਰਨ ਲਈ, ਭਾਰਤ ਸਰਕਾਰ ਵੱਲੋਂ "Cyber Jagrookta (Awareness) Diwas" ਮੁਹਿੰਮ ਤਹਿਤ ,ਸਕੂਲ ਸਿੱਖਿਆ ਵਿਭਾਗ ਵੱਲੋਂ ਇਸ ਸਬੰਧੀ ਸਮੂਹ ਵਿਦਿਆਰਥੀਆਂ ਨੂੰ Cyber Security ਦੇ ਵੱਖ -ਵੱਖ ਪਹਿਲੂਆਂ ਨਾਲ ਜਾਣੂ ਕਰਵਾਇਆ ਜਾਵੇਗਾ। ਇਸੇ ਲੜੀ ਤਹਿਤ ਅੱਜ ਮਿਤੀ 06.07.2022 ਨੂੰ 6ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ Cyber Securi...
Comments
Post a Comment