Skip to main content

Posts

Showing posts from July, 2021
  ਜਿਲ੍ਹਾ ਸਿੱਖਿਆ ਅਫ਼ਸਰ ਜਗਜੀਤ ਸਿੰਘ ਜੀ ਵਲੋ ਜਿਲ੍ਹੇ ਦੇ ਕੰਪਿਊਟਰ ਅਧਿਆਪਕਾਂ ਨੂੰ ਕੀਤਾ   ਸਨਮਾਨਿਤ  ਦਫਤਰ ਜਿਲ੍ਹਾ ਸਿੱਖਿਆ ਅਫ਼ਸਰ(ਸੈ: ਸਿ) ਸ਼ਹੀਦ ਭਗਤ ਸਿੰਘ ਨਗਰ ਵਲੋ ਜਿਲ੍ਹੇ ਦੇ ਕੰਪਿਊਟਰ ਅਧਿਆਪਕਾਂ ਨੂੰ ਅੱਜ ਮਿਤੀ 8/07/2021 ਨੂੰ ਸਸਸ ਸ ਨਵਾਂਸ਼ਹਿਰ ਵਿਖੇ, ਓਹਨਾਂ ਵਲੋ ਕੋਵਿਡ ਦੌਰਾਨ,ਕੰਪਿਊਟਰ ਸਿੱਖਿਆ ਨੂੰ ਪ੍ਰਫੁੱਲਤ ਕਰਨ ਲਈ ਕੀਤੀ ਗਈ ਡਿਊਟੀ ਨੂੰ ਮਾਨਤਾ ਦਿੰਦੇ ਹੋਏ, ਇਸ ਕੰਮ ਲਈ ਸਨਮਾਨ ਪੱਤਰ ਵੰਡੇ ਗਏ। ਸਟੇਜ ਦਾ ਸਫ਼ਲ ਸੰਚਾਲਨ ਬਲਾਕ ਮੈਂਟੋਰ ਸੁਖਵਿੰਦਰ ਸਿੰਘ ਨੇ ਕੀਤਾ।ਜਿਲ੍ਹਾ ਸਿੱਖਿਆ ਅਫ਼ਸਰ ਜਗਜੀਤ ਸਿੰਘ ਵਲੋ ਕੰਪਿਊਟਰ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ, ਕੰਪਿਊਟਰ ਅਧਿਆਪਕ ਵਿਭਾਗ ਦੀ ਰੀੜ੍ਹ ਦੀ ਹੱਡੀ ਹਨ। ਓਹ ਹਮੇਸ਼ਾ ਹਰ ਡਿਊਟੀ ਨੂੰ ਫ਼ਿਰ ਚਾਹੇ ਉਹ ਵਿਦਿਅਕ ਹੋਵੇ, ਚੋਣਾਂ ਦੀ ਹੋਵੇ, ਕੋਵਿਡ ਦੀ ਹੋਵੋ ਜਾ ਕੋਈ ਹੋਰ ਓਹ ਹਮੇਸ਼ਾ ਖਿੜੇ ਮੱਥੇ ਸਵੀਕਾਰ ਕਰ ਆਪਣੀ ਪੂਰੀ ਲਗਨ ਨਾਲ ਨਿਭਾਉਂਦੇ ਹਨ। ਜਗਜੀਤ ਸਿੰਘ ਜੀ ਵਲੋ PGI index ਵਿੱਚ ਦੇਸ਼ ਭਰ ਵਿੱਚੋਂ ਪੰਜਾਬ ਦੇ ਪਹਿਲੇ ਸਥਾਨ ਤੇ ਆਉਣ ਵਿਚ ਕੰਪਿਊਟਰ ਅਧਿਆਪਕਾਂ ਵੱਲੋਂ ਪਏ ਗਏ ਯੋਗਦਾਨ ਨੂੰ ਵੀ ਦਿਲੋ ਸ਼ਰਧਾ ਦੇ ਫੁੱਲ ਭੇਂਟ ਕੀਤੇ। ਓਹਨਾਂ ਅਧਿਆਪਕਾ ਨੂੰ ਭਰੋਸਾ ਦਿਵਾਇਆ ਕਿ ਉਹ ਹਮੇਸ਼ਾ ਕੰਪਿਊਟਰ ਅਧਿਆਪਕਾਂ  ਦੀ ਹਰ ਮੁਸ਼ਕਿਲ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਲਈ ਮੌਜੂਦ ਹਨ। ਓਹਨਾਂ  ਤੋ ਬਾਅਦ ਸ ਸਰਬਜੀਤ ਪ੍ਰਿੰ...