Skip to main content

 

ਜਿਲ੍ਹਾ ਸਿੱਖਿਆ ਅਫ਼ਸਰ ਜਗਜੀਤ ਸਿੰਘ ਜੀ ਵਲੋ ਜਿਲ੍ਹੇ ਦੇ ਕੰਪਿਊਟਰ ਅਧਿਆਪਕਾਂ ਨੂੰ ਕੀਤਾ  ਸਨਮਾਨਿਤ 



ਦਫਤਰ ਜਿਲ੍ਹਾ ਸਿੱਖਿਆ ਅਫ਼ਸਰ(ਸੈ: ਸਿ) ਸ਼ਹੀਦ ਭਗਤ ਸਿੰਘ ਨਗਰ ਵਲੋ ਜਿਲ੍ਹੇ ਦੇ ਕੰਪਿਊਟਰ ਅਧਿਆਪਕਾਂ ਨੂੰ ਅੱਜ ਮਿਤੀ 8/07/2021 ਨੂੰ ਸਸਸ ਸ ਨਵਾਂਸ਼ਹਿਰ ਵਿਖੇ, ਓਹਨਾਂ ਵਲੋ ਕੋਵਿਡ ਦੌਰਾਨ,ਕੰਪਿਊਟਰ ਸਿੱਖਿਆ ਨੂੰ ਪ੍ਰਫੁੱਲਤ ਕਰਨ ਲਈ ਕੀਤੀ ਗਈ ਡਿਊਟੀ ਨੂੰ ਮਾਨਤਾ ਦਿੰਦੇ ਹੋਏ, ਇਸ ਕੰਮ ਲਈ ਸਨਮਾਨ ਪੱਤਰ ਵੰਡੇ ਗਏ। ਸਟੇਜ ਦਾ ਸਫ਼ਲ ਸੰਚਾਲਨ ਬਲਾਕ ਮੈਂਟੋਰ ਸੁਖਵਿੰਦਰ ਸਿੰਘ ਨੇ ਕੀਤਾ।ਜਿਲ੍ਹਾ ਸਿੱਖਿਆ ਅਫ਼ਸਰ ਜਗਜੀਤ ਸਿੰਘ ਵਲੋ ਕੰਪਿਊਟਰ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ, ਕੰਪਿਊਟਰ ਅਧਿਆਪਕ ਵਿਭਾਗ ਦੀ ਰੀੜ੍ਹ ਦੀ ਹੱਡੀ ਹਨ। ਓਹ ਹਮੇਸ਼ਾ ਹਰ ਡਿਊਟੀ ਨੂੰ ਫ਼ਿਰ ਚਾਹੇ ਉਹ ਵਿਦਿਅਕ ਹੋਵੇ, ਚੋਣਾਂ ਦੀ ਹੋਵੇ, ਕੋਵਿਡ ਦੀ ਹੋਵੋ ਜਾ ਕੋਈ ਹੋਰ ਓਹ ਹਮੇਸ਼ਾ ਖਿੜੇ ਮੱਥੇ ਸਵੀਕਾਰ ਕਰ ਆਪਣੀ ਪੂਰੀ ਲਗਨ ਨਾਲ ਨਿਭਾਉਂਦੇ ਹਨ। ਜਗਜੀਤ ਸਿੰਘ ਜੀ ਵਲੋ PGI index ਵਿੱਚ ਦੇਸ਼ ਭਰ ਵਿੱਚੋਂ ਪੰਜਾਬ ਦੇ ਪਹਿਲੇ ਸਥਾਨ ਤੇ ਆਉਣ ਵਿਚ ਕੰਪਿਊਟਰ ਅਧਿਆਪਕਾਂ ਵੱਲੋਂ ਪਏ ਗਏ ਯੋਗਦਾਨ ਨੂੰ ਵੀ ਦਿਲੋ ਸ਼ਰਧਾ ਦੇ ਫੁੱਲ ਭੇਂਟ ਕੀਤੇ। ਓਹਨਾਂ ਅਧਿਆਪਕਾ ਨੂੰ ਭਰੋਸਾ ਦਿਵਾਇਆ ਕਿ ਉਹ ਹਮੇਸ਼ਾ ਕੰਪਿਊਟਰ ਅਧਿਆਪਕਾਂ  ਦੀ ਹਰ ਮੁਸ਼ਕਿਲ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਲਈ ਮੌਜੂਦ ਹਨ। ਓਹਨਾਂ  ਤੋ ਬਾਅਦ ਸ ਸਰਬਜੀਤ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਲੋ ਵੀ ਕੰਪਿਊਟਰ ਅਧਿਆਪਕਾਂ ਵਲੋਂ ਕੀਤੇ ਜਾ ਰਹੇ ਬੇਮਿਸਾਲ ਕੰਮਾਂ ਨੂੰ ਨਸ਼ਰ ਕਰਦੇ ਹੋਏ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਜਿਲ੍ਹਾ ਮੈਂਟੋਰ ਯੂਨਸ ਖੋਖਰ ਨੇ ਵੀ ਸੰਬੋਧਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਜਗਜੀਤ ਸਿੰਘ ਜੀ ਦੇ ਇਸ ਸ਼ਲਾਘਾ ਯੋਗ ਕਦਮ ਲਈ ਓਹਨਾਂ ਦਾ ਦਿਲੋ ਧੰਨਵਾਦ ਕੀਤਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਜੀ ਨੂੰ ਭਰੋਸਾ ਦਿਵਾਇਆ ਕਿ ਸਮੂਹ ਕੰਪਿਊਟਰ ਅਧਿਆਪਕ ਵਿਭਾਗ ਨੂੰ ਆਧੁਨਿਕ ਅਧਿਆਪਨ ਤਕਨੀਕਾ ਨਾਲ ਜੋੜਣ ਦੇ ਨਾਲ ਨਾਲ, ਸੋਪੀ ਗਈ ਹਰ ਡਿਊਟੀ ਨੂੰ ਪੂਰੀ ਤਨ ਦੇਹੀ ਨਾਲ ਨੇਪੜੇ ਚੜ੍ਹਾਉਣ ਲਈ ਵਚਨਬੱਧ ਹਨ । ਅਤੇ ਆਉਣ ਵਾਲੇ ਸਮੇਂ ਦੌਰਾਨ ਨੈਸ ਪ੍ਰੀਖਿਆ ਵਿੱਚ ਵੀ ਆਪਣਾ ਪੂਰਾ ਯੋਗਦਾਨ ਪਾਕੇ ਸੂਬੇ ਨੂੰ  ਗੁਣਾਤਮਿਕ ਸਿੱਖਿਆ ਵਿੱਚ ਪਹਿਲਾਂ ਸਥਾਨ ਹਾਸਲ ਕਰਵਾਉਣਗੇ। ਇਸ ਮੋਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਜਗਜੀਤ ਸਿੰਘ, ਪ੍ਰਿੰਸੀਪਲ ਸਰਬਜੀਤ ਸਿੰਘ, ਜਿਲ੍ਹਾ ਮੈਂਟੋਰ ਯੂਨਸ ਖੋਖਰ, ਬਲਾਕ ਮੈਂਟੋਰਜ਼  ਸੁੱਖਵਿੰਦਰ ਸਿੰਘ,ਲਖਵਿੰਦਰ ਸਿੰਘ, ਵਰੁਣ ਵਿਗ,ਮੁਕੇਸ਼ ਕੁਮਾਰ, ਮਨਦੀਪ ਸਿੰਘ, ਬਲਰਾਜ ਸਿੰਘ, ਬਲਜੀਤ ਸਿੰਘ ਸਮੇਤ ਸਮੂਹ ਕੰਪਿਊਟਰ ਅਧਿਆਪਕ ਹਾਜਰ ਸਨ।

Comments

Popular posts from this blog

ਕੰਪਿਊਟਰ ਸਾਇੰਸ ਈ-ਸ਼ਬਦ ਆਨਲਾਈਨ ਟੈਸਟ ਵਿੱਚ 48425 ਵਿਦਿਆਰਥੀਆਂ ਨੇ ਭਾਗ ਲਿਆ।

ਬਠਿੰਡਾ - ਮਿਤੀ - 28.05.2021 ਤੋਂ 30.05.2021 ਤੱਕ ਸੂਬਾ ਪੱਧਰੀ ਕੰਪਿਊਟਰ ਸਾਇੰਸ ਰੋਜ਼ਾਨਾ ਈ-ਸ਼ਬਦ ਦੀਆਂ ਪਹਿਲੀਆਂ 1 ਤੋਂ 15 ਸ਼ੀਟਾਂ ਦਾ ਆਨਲਾਈਨ ਟੈਸਟ ਜਿਲਾ ਸਿੱਖਿਆ ਅਫਸਰ(ਸੈ.ਸਿੱ.) ਬਠਿੰਡਾ ਸ. ਮੇਵਾ ਸਿੰਘ ਸਿੱਧੂ ਦੀ ਯੋਗ ਅਗਵਾਈ ਵਿਚ ਕਰਵਾਇਆ ਗਿਆ। ਵਧੇਰੇ ਜਾਣਕਾਰੀ ਦਿੰਦਿਆਂ ਗੁਰਮੀਤ ਸਿੰਘ ਸਿੱਧੂ ਜਿਲ੍ਹਾ ਮੈਂਟਰ, ਬਠਿੰਡਾ ਨੇ ਦੱਸਿਆ ਕਿ ਪੜੋ ਪੰਜਾਬ ਪੜ੍ਹਾਓ ਪੰਜਾਬ ਦੀ ਕੰਪਿਊਟਰ ਟੀਮ ਵਲੋ ਰੋਜ਼ਾਨਾ ਸੂਬਾ ਪੱਧਰੀ ਈ-ਸ਼ਬਦ ਸ਼ੀਟ ਬੱਚਿਆ ਨੂੰ ਭੇਜੀ ਜਾਂਦੀ ਹੈ। ਇਸ ਸਬੰਧੀ ਕਰਵਾਈ ਗਈ ਆਨਲਾਈਨ ਕੁਇਜ਼ ਵਿੱਚ ਜਿਲਾ ਬਠਿੰਡਾ ਦੇ 6ਵੀਂ ਤੋਂ 12ਵੀਂ ਜਮਾਤ ਤੱਕ ਦੇ 48425 ਵਿਦਿਆਰਥੀਆਂ ਨੇ ਭਾਗ ਲੈ ਕੇ ਕੁਇਜ਼ ਨੂੰ ਸਫਲ ਬਣਾਇਆ। ਉਹਨਾਂ ਦੱਸਿਆ ਕਿ ਜੂਨ ਮਹੀਨੇ ਦੇ ਪਹਿਲੇ ਹਫਤੇ ਸਰਕਾਰੀ ਸਮਾਰਟ ਅੱਪਰ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹ ਰਹੇ ਸਾਰੇ ਵਿਦਿਆਰਥੀਆਂ ਦਾ ਕੰਪਿਊਟਰ ਸਾਇੰਸ ਵਿਸ਼ੇ ਨਾਲ ਸਬੰਧਤ ਵੀਡੀਓ ਮੇਕਿੰਗ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਹਨਾਂ ਐਕਟੀਵਿਟੀ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਲਈ ਈ-ਸਰਟੀਫਿਕੇਟ ਜਾਰੀ ਕੀਤੇ ਜਾਣਗੇ। ਉਹਨਾਂ ਸਮੂਹ ਅਧਿਆਪਕਾਂ ਅਤੇ ਮਾਪਿਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਇਹਨਾਂ ਹਫਤਾਵਾਰੀ ਐਕਟੀਵਿਟੀਜ਼ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਨ।

ਸਕੂਲਾਂ ਵਿਚ ਸਾਈਬਰ ਜਾਗਰੂਕਤਾ ਮੁਹਿੰਮ ਤਹਿਤ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ

 ਅੱਜ ਜ਼ਿਲ੍ਹਾ ਬਠਿੰਡਾ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ  ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਾਇਬਰ ਸਕਿਊਰਿਟੀ ਨਾਲ ਸਬੰਧਤ ਪੋਸਟਰ ਮੇਕਿੰਗ ਮੁਕਾਬਲੇ ਜਿਲਾ ਸਿਖਿਆ ਅਫਸਰ (ਸ.ਸ.) ਬਠਿੰਡਾ ਸ. ਮੇਵਾ ਸਿੰਘ ਸਿੱਧੂ ਦੀ ਅਗਵਾਈ ਵਿੱਚ ਕਰਵਾਏ ਗਏ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਮੇਂਟੋਰ  ਕੰਪਿਉਟਰ ਸਾਇੰਸ ਗੁਰਮੀਤ ਸਿੰਘ ਸਿੱਧੂ  ਵੱਲੋ ਦੱਸਿਆ ਗਿਆ ਕਿ  ਅਜੋਕੇ ਸਮੇਂ ਦੌਰਾਨ ਹਰ ਚੀਜ਼ ਦਾ ਕੰਪਿਊਟਰੀਕਰਨ ਹੋ ਰਿਹਾ ਹੈ। ਇਕ ਪਾਸੇ ਇਸ ਨਾਲ ਜਿੱਥੇ ਲੋਕਾਂ ਦਾ ਕੰਮ ਬੇਹੱਦ ਸੁਖਾਵਾਂ ਹੋ ਗਿਆ ਹੈ, ਉਥੇ ਦੂਜੇ ਪਾਸੇ ਸਾਇਬਰ ਸਕਿਊਰਿਟੀ ਨਾਲ ਜੁੜੇ ਕਈ ਗੰਭੀਰ ਮਸਲੇ ਸਾਹਮਣੇ ਆ ਰਹੇ ਹਨ। ਇਸ ਕੰਪਿਉਟਰ ਯੁੱਗ ਦੌਰਾਨ ਤੇਜ਼ੀ ਨਾਲ ਵਧ ਰਹੇ ਸਾਇਬਰ ਕਰਾਇਮ ਨੂੰ ਠੱਲ੍ਹ ਪਾਉਣ ਲਈ ਇੱਕ-ਮਾਤਰ ਉਪਾਅ ਇਸ ਸਬੰਧੀ ਜਾਗਰੂਕਤਾ ਹੈ। ਜਿਨ੍ਹਾਂ ਉੱਪਰ ਸਾਨੂੰ ਤਵੱਜੋ ਦੇਣ ਦੀ ਜ਼ਰੂਰਤ ਹੈ। ਨਾਗਰਿਕਾਂ ਵਿਚ ਸਾਇਬਰ ਸਕਿਊਰਿਟੀ ਸੰਬੰਧੀ ਜਾਗਰੂਕਤਾ ਪੈਦਾ ਕਰਨ ਲਈ, ਭਾਰਤ ਸਰਕਾਰ ਵੱਲੋਂ "Cyber Jagrookta (Awareness) Diwas" ਮੁਹਿੰਮ ਤਹਿਤ ,ਸਕੂਲ ਸਿੱਖਿਆ ਵਿਭਾਗ ਵੱਲੋਂ ਇਸ ਸਬੰਧੀ ਸਮੂਹ ਵਿਦਿਆਰਥੀਆਂ ਨੂੰ Cyber Security ਦੇ ਵੱਖ -ਵੱਖ ਪਹਿਲੂਆਂ ਨਾਲ ਜਾਣੂ ਕਰਵਾਇਆ ਜਾਵੇਗਾ। ਇਸੇ ਲੜੀ ਤਹਿਤ ਅੱਜ ਮਿਤੀ 06.07.2022 ਨੂੰ  6ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ Cyber Securi...

ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਸਕੂਲਾਂ ਵਿਚ ਸਾਈਬਰ ਜਾਗਰੂਕਤਾ ਮੋਹਿੰਮ ਤਹਿਤ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ

ਅੱਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ  ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਾਇਬਰ ਸਕਿਊਰਿਟੀ ਨਾਲ ਸਬੰਧਤ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਮੇਂਟੋਰ  ਕੰਪਿਉਟਰ ਸਾਇੰਸ ਯੂਨਸ ਖੋਖਰ  ਵੱਲੋ ਦੱਸਿਆ, ਕਿ  ਅਜੋਕੇ ਸਮੇਂ ਦੌਰਾਨ ਹਰ ਚੀਜ਼ ਦਾ ਕੰਪਿਊਟਰੀਕਰਨ ਹੋ ਰਿਹਾ ਹੈ। ਇਕ ਪਾਸੇ ਇਸ ਨਾਲ ਜਿੱਥੇ ਲੋਕਾਂ ਦਾ ਕੰਮ ਬੇਹੱਦ ਸੁਖਾਵਾਂ ਹੋ ਗਿਆ ਹੈ । ਉਥੇ ਦੂਜੇ ਪਾਸੇ ਸਾਇਬਰ ਸਕਿਊਰਿਟੀ ਨਾਲ ਜੁੜੇ ਕਈ ਗੰਭੀਰ ਮਸਲੇ ਸਾਹਮਣੇ ਆ ਰਹੇ ਹਨ। ਇਸ ਕੰਪਿਉਟਰ ਯੁੱਗ ਦੌਰਾਨ ਤੇਜ਼ੀ ਨਾਲ ਵਧ ਰਹੇ ਸਾਇਬਰ ਕਰਾਇਮ ਨੂੰ ਠੱਲ੍ਹ ਪਾਉਣ ਲਈ ਇੱਕਮਾਤਰ ਉਪਾਅ ਇਸ ਸਬੰਧੀ ਜਾਗਰੂਕਤਾ ਹੈ। ਜਿਨ੍ਹਾਂ ਉੱਪਰ ਸਾਨੂੰ ਤਵੱਜੋ ਦੇਣ ਦੀ ਜ਼ਰੂਰਤ ਹੈ। ਨਾਗਰਿਕਾਂ ਵਿਚ ਸਾਇਬਰ ਸਕਿਊਰਿਟੀ ਸੰਬੰਧੀ ਜਾਗਰੂਕਤਾ ਪੈਦਾ ਕਰਨ ਲਈ, ਭਾਰਤ ਸਰਕਾਰ ਵੱਲੋਂ Cyber Jagrookta (Awareness) Diwas" ਮੁਹਿੰਮ ਤਹਿਤ ,ਸਕੂਲ ਸਿੱਖਿਆ ਵਿਭਾਗ ਵੱਲੋਂ ਇਸ ਸਬੰਧੀ ਸਮੂਹ ਵਿਦਿਆਰਥੀਆਂ ਨੂੰ Cyber Security ਦੇ ਵੱਖ -ਵੱਖ ਪਹਿਲੂਆਂ ਨਾਲ ਜਾਣੂ ਕਰਵਾਈਆ ਜਾਵੇਗਾ। ਇਸੇ ਲੜੀ ਤਹਿਤ ਅੱਜ ਮਿਤੀ 06.07.2022 ਨੂੰ  6ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ Cyber Security ਤੇ  ਪੋਸਟਰ ਮੇਕਿੰਗ ਮੁਕਾਬਲੇ, ਸਾਰੇ ਸਕੂਲਾ ਵਿੱਚ ਭਾਰੀ ਉਤਸ਼ਾਹ ਨਾਲ ਕਰਵ...