Skip to main content

ਜਿਲ੍ਹਾ ਮੈਂਟੋਰ ਯੂਨਸ ਖੋਖਰ ਵੱਲੋ ਜਿਲ੍ਹਾ ਪੱਧਰੀ ਵਰਚੂਆਲ ਕਲਾਸ ਦੀ ਕੀਤੀ ਸ਼ੁਰੂਆਤ


26 ਅਪ੍ਰੈਲ:-
 ਜਿਲ੍ਹਾ ਮੈਂਟੋਰ ਯੂਨਸ ਖੋਖਰ ਵਲੋ ਜਿਲ੍ਹੇ ਅੰਦਰ ਕੰਪਿਊਟਰ ਅਧਿਆਪਕ ਰਹਿਤ ਸਕੂਲਾਂ ਦੇ ਵਿਦਿਆਰਥੀਆਂ ਲਈ ਜਿਲ੍ਹਾ ਪੱਧਰੀ ਕੰਪਿਊਟਰ ਵਿਸ਼ੇ ਦੀ ਲਾਈਵ ਕਲਾਸ ਦੀ ਸ਼ੁਰੂਆਤ ਕੀਤੀ ਗਈ। ਵਧੇਰੇ ਜਾਣਕਾਰੀ ਦਿੰਦਿਆਂ ਓਹਨਾਂ ਦੱਸਿਆ ਕਿ ਮੌਜੂਦਾ ਹਾਲਾਤਾਂ ਵਿੱਚ ਕੰਪਿਊਟਰ ਸਿੱਖਿਆ ਦੇ ਖੇਤਰ ਵਿੱਚ ਕੰਪਿਊਟਰ ਸਿੱਖਿਆ ਇੱਕ ਵਰਦਾਨ ਸਾਬਿਤ ਹੋ ਰਿਹੀ ਹੈ। ਬੱਚਿਆ ਨੂੰ ਤਕਨੀਕੀ ਸਿੱਖਿਆ ਨਾਲ ਜੋੜ ਕੇ ਰੱਖਣਾ ਬੇਹਦ ਜ਼ਰੂਰੀ ਹੈ। ਇਸ ਲਈ ਜਿਲ੍ਹੇ ਅੰਦਰ ਓਹਨਾਂ ਸਾਰੇ ਸਕੂਲ ਮੁਖੀਆਂ ਨੂੰ ਜਿਹਨਾਂ ਦੇ ਸਕੂਲ ਵਿੱਚ ਕੰਪਿਊਟਰ ਫੈਕਲਟੀ ਦੀ ਅਸਾਮੀ ਖ਼ਾਲੀ ਹੈ, ਨੂੰ ਪੂਰਵ ਬੇਨਤੀ ਕਰ ਓਹਨਾਂ ਨੂੰ ਹਫ਼ਤਾਵਾਰ ਲਾਈਵ ਕਲਾਸ ਦੀ ਸਮਾਂ ਸਾਰਣੀ ਭੇਜ ਬੱਚਿਆ ਨੂੰ ਲਾਈਵ ਕਲਾਸ ਵਿੱਚ ਭਾਗ ਲੈਣ ਕਿਹਾ ਜਾ ਚੁੱਕਾ ਹੈ। ਸਮਾਂ ਸਾਰਣੀ ਅਨੂਸਾਰ ਦਿਨ ਸੋਮਵਾਰ ਮੰਗਲਵਾਰ ਛੇਵੀਂ ਸੱਤਵੀਂ, ਬੁੱਧਵਾਰ ਵੀਰਵਾਰ ਅੱਠਵੀਂ ਨੌਵੀਂ, ਸ਼ੁੱਕਰਵਾਰ ਸ਼ਨੀਵਾਰ ਦਸਵੀਂ ਗਿਆਰਵੀਂ ਅਤੇ ਬਾਰਵੀਂ ਦੀ ਕਲਾਸ ਲਗਾਈ ਜਾਵੇਗੀ। ਓਹਨਾਂ ਇਹ ਵੀ ਅਪੀਲ ਕੀਤੀ ਕਿ ਸਾਰੇ ਬੱਚੇ ਇਸ ਲਾਈਵ ਕਲਾਸ ਵਿੱਚ ਸ਼ਾਮਲ ਹੋ ਕੇ ਇਸ ਦਾ ਲਾਭ ਪ੍ਰਾਪਤ ਕਰਨ।

Comments

Popular posts from this blog

ਕੰਪਿਊਟਰ ਸਾਇੰਸ ਈ-ਸ਼ਬਦ ਆਨਲਾਈਨ ਟੈਸਟ ਵਿੱਚ 48425 ਵਿਦਿਆਰਥੀਆਂ ਨੇ ਭਾਗ ਲਿਆ।

ਬਠਿੰਡਾ - ਮਿਤੀ - 28.05.2021 ਤੋਂ 30.05.2021 ਤੱਕ ਸੂਬਾ ਪੱਧਰੀ ਕੰਪਿਊਟਰ ਸਾਇੰਸ ਰੋਜ਼ਾਨਾ ਈ-ਸ਼ਬਦ ਦੀਆਂ ਪਹਿਲੀਆਂ 1 ਤੋਂ 15 ਸ਼ੀਟਾਂ ਦਾ ਆਨਲਾਈਨ ਟੈਸਟ ਜਿਲਾ ਸਿੱਖਿਆ ਅਫਸਰ(ਸੈ.ਸਿੱ.) ਬਠਿੰਡਾ ਸ. ਮੇਵਾ ਸਿੰਘ ਸਿੱਧੂ ਦੀ ਯੋਗ ਅਗਵਾਈ ਵਿਚ ਕਰਵਾਇਆ ਗਿਆ। ਵਧੇਰੇ ਜਾਣਕਾਰੀ ਦਿੰਦਿਆਂ ਗੁਰਮੀਤ ਸਿੰਘ ਸਿੱਧੂ ਜਿਲ੍ਹਾ ਮੈਂਟਰ, ਬਠਿੰਡਾ ਨੇ ਦੱਸਿਆ ਕਿ ਪੜੋ ਪੰਜਾਬ ਪੜ੍ਹਾਓ ਪੰਜਾਬ ਦੀ ਕੰਪਿਊਟਰ ਟੀਮ ਵਲੋ ਰੋਜ਼ਾਨਾ ਸੂਬਾ ਪੱਧਰੀ ਈ-ਸ਼ਬਦ ਸ਼ੀਟ ਬੱਚਿਆ ਨੂੰ ਭੇਜੀ ਜਾਂਦੀ ਹੈ। ਇਸ ਸਬੰਧੀ ਕਰਵਾਈ ਗਈ ਆਨਲਾਈਨ ਕੁਇਜ਼ ਵਿੱਚ ਜਿਲਾ ਬਠਿੰਡਾ ਦੇ 6ਵੀਂ ਤੋਂ 12ਵੀਂ ਜਮਾਤ ਤੱਕ ਦੇ 48425 ਵਿਦਿਆਰਥੀਆਂ ਨੇ ਭਾਗ ਲੈ ਕੇ ਕੁਇਜ਼ ਨੂੰ ਸਫਲ ਬਣਾਇਆ। ਉਹਨਾਂ ਦੱਸਿਆ ਕਿ ਜੂਨ ਮਹੀਨੇ ਦੇ ਪਹਿਲੇ ਹਫਤੇ ਸਰਕਾਰੀ ਸਮਾਰਟ ਅੱਪਰ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹ ਰਹੇ ਸਾਰੇ ਵਿਦਿਆਰਥੀਆਂ ਦਾ ਕੰਪਿਊਟਰ ਸਾਇੰਸ ਵਿਸ਼ੇ ਨਾਲ ਸਬੰਧਤ ਵੀਡੀਓ ਮੇਕਿੰਗ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਹਨਾਂ ਐਕਟੀਵਿਟੀ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਲਈ ਈ-ਸਰਟੀਫਿਕੇਟ ਜਾਰੀ ਕੀਤੇ ਜਾਣਗੇ। ਉਹਨਾਂ ਸਮੂਹ ਅਧਿਆਪਕਾਂ ਅਤੇ ਮਾਪਿਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਇਹਨਾਂ ਹਫਤਾਵਾਰੀ ਐਕਟੀਵਿਟੀਜ਼ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਨ।

ਸਕੂਲਾਂ ਵਿਚ ਸਾਈਬਰ ਜਾਗਰੂਕਤਾ ਮੁਹਿੰਮ ਤਹਿਤ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ

 ਅੱਜ ਜ਼ਿਲ੍ਹਾ ਬਠਿੰਡਾ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ  ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਾਇਬਰ ਸਕਿਊਰਿਟੀ ਨਾਲ ਸਬੰਧਤ ਪੋਸਟਰ ਮੇਕਿੰਗ ਮੁਕਾਬਲੇ ਜਿਲਾ ਸਿਖਿਆ ਅਫਸਰ (ਸ.ਸ.) ਬਠਿੰਡਾ ਸ. ਮੇਵਾ ਸਿੰਘ ਸਿੱਧੂ ਦੀ ਅਗਵਾਈ ਵਿੱਚ ਕਰਵਾਏ ਗਏ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਮੇਂਟੋਰ  ਕੰਪਿਉਟਰ ਸਾਇੰਸ ਗੁਰਮੀਤ ਸਿੰਘ ਸਿੱਧੂ  ਵੱਲੋ ਦੱਸਿਆ ਗਿਆ ਕਿ  ਅਜੋਕੇ ਸਮੇਂ ਦੌਰਾਨ ਹਰ ਚੀਜ਼ ਦਾ ਕੰਪਿਊਟਰੀਕਰਨ ਹੋ ਰਿਹਾ ਹੈ। ਇਕ ਪਾਸੇ ਇਸ ਨਾਲ ਜਿੱਥੇ ਲੋਕਾਂ ਦਾ ਕੰਮ ਬੇਹੱਦ ਸੁਖਾਵਾਂ ਹੋ ਗਿਆ ਹੈ, ਉਥੇ ਦੂਜੇ ਪਾਸੇ ਸਾਇਬਰ ਸਕਿਊਰਿਟੀ ਨਾਲ ਜੁੜੇ ਕਈ ਗੰਭੀਰ ਮਸਲੇ ਸਾਹਮਣੇ ਆ ਰਹੇ ਹਨ। ਇਸ ਕੰਪਿਉਟਰ ਯੁੱਗ ਦੌਰਾਨ ਤੇਜ਼ੀ ਨਾਲ ਵਧ ਰਹੇ ਸਾਇਬਰ ਕਰਾਇਮ ਨੂੰ ਠੱਲ੍ਹ ਪਾਉਣ ਲਈ ਇੱਕ-ਮਾਤਰ ਉਪਾਅ ਇਸ ਸਬੰਧੀ ਜਾਗਰੂਕਤਾ ਹੈ। ਜਿਨ੍ਹਾਂ ਉੱਪਰ ਸਾਨੂੰ ਤਵੱਜੋ ਦੇਣ ਦੀ ਜ਼ਰੂਰਤ ਹੈ। ਨਾਗਰਿਕਾਂ ਵਿਚ ਸਾਇਬਰ ਸਕਿਊਰਿਟੀ ਸੰਬੰਧੀ ਜਾਗਰੂਕਤਾ ਪੈਦਾ ਕਰਨ ਲਈ, ਭਾਰਤ ਸਰਕਾਰ ਵੱਲੋਂ "Cyber Jagrookta (Awareness) Diwas" ਮੁਹਿੰਮ ਤਹਿਤ ,ਸਕੂਲ ਸਿੱਖਿਆ ਵਿਭਾਗ ਵੱਲੋਂ ਇਸ ਸਬੰਧੀ ਸਮੂਹ ਵਿਦਿਆਰਥੀਆਂ ਨੂੰ Cyber Security ਦੇ ਵੱਖ -ਵੱਖ ਪਹਿਲੂਆਂ ਨਾਲ ਜਾਣੂ ਕਰਵਾਇਆ ਜਾਵੇਗਾ। ਇਸੇ ਲੜੀ ਤਹਿਤ ਅੱਜ ਮਿਤੀ 06.07.2022 ਨੂੰ  6ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ Cyber Securi...

ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਸਕੂਲਾਂ ਵਿਚ ਸਾਈਬਰ ਜਾਗਰੂਕਤਾ ਮੋਹਿੰਮ ਤਹਿਤ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ

ਅੱਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ  ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਾਇਬਰ ਸਕਿਊਰਿਟੀ ਨਾਲ ਸਬੰਧਤ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਮੇਂਟੋਰ  ਕੰਪਿਉਟਰ ਸਾਇੰਸ ਯੂਨਸ ਖੋਖਰ  ਵੱਲੋ ਦੱਸਿਆ, ਕਿ  ਅਜੋਕੇ ਸਮੇਂ ਦੌਰਾਨ ਹਰ ਚੀਜ਼ ਦਾ ਕੰਪਿਊਟਰੀਕਰਨ ਹੋ ਰਿਹਾ ਹੈ। ਇਕ ਪਾਸੇ ਇਸ ਨਾਲ ਜਿੱਥੇ ਲੋਕਾਂ ਦਾ ਕੰਮ ਬੇਹੱਦ ਸੁਖਾਵਾਂ ਹੋ ਗਿਆ ਹੈ । ਉਥੇ ਦੂਜੇ ਪਾਸੇ ਸਾਇਬਰ ਸਕਿਊਰਿਟੀ ਨਾਲ ਜੁੜੇ ਕਈ ਗੰਭੀਰ ਮਸਲੇ ਸਾਹਮਣੇ ਆ ਰਹੇ ਹਨ। ਇਸ ਕੰਪਿਉਟਰ ਯੁੱਗ ਦੌਰਾਨ ਤੇਜ਼ੀ ਨਾਲ ਵਧ ਰਹੇ ਸਾਇਬਰ ਕਰਾਇਮ ਨੂੰ ਠੱਲ੍ਹ ਪਾਉਣ ਲਈ ਇੱਕਮਾਤਰ ਉਪਾਅ ਇਸ ਸਬੰਧੀ ਜਾਗਰੂਕਤਾ ਹੈ। ਜਿਨ੍ਹਾਂ ਉੱਪਰ ਸਾਨੂੰ ਤਵੱਜੋ ਦੇਣ ਦੀ ਜ਼ਰੂਰਤ ਹੈ। ਨਾਗਰਿਕਾਂ ਵਿਚ ਸਾਇਬਰ ਸਕਿਊਰਿਟੀ ਸੰਬੰਧੀ ਜਾਗਰੂਕਤਾ ਪੈਦਾ ਕਰਨ ਲਈ, ਭਾਰਤ ਸਰਕਾਰ ਵੱਲੋਂ Cyber Jagrookta (Awareness) Diwas" ਮੁਹਿੰਮ ਤਹਿਤ ,ਸਕੂਲ ਸਿੱਖਿਆ ਵਿਭਾਗ ਵੱਲੋਂ ਇਸ ਸਬੰਧੀ ਸਮੂਹ ਵਿਦਿਆਰਥੀਆਂ ਨੂੰ Cyber Security ਦੇ ਵੱਖ -ਵੱਖ ਪਹਿਲੂਆਂ ਨਾਲ ਜਾਣੂ ਕਰਵਾਈਆ ਜਾਵੇਗਾ। ਇਸੇ ਲੜੀ ਤਹਿਤ ਅੱਜ ਮਿਤੀ 06.07.2022 ਨੂੰ  6ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ Cyber Security ਤੇ  ਪੋਸਟਰ ਮੇਕਿੰਗ ਮੁਕਾਬਲੇ, ਸਾਰੇ ਸਕੂਲਾ ਵਿੱਚ ਭਾਰੀ ਉਤਸ਼ਾਹ ਨਾਲ ਕਰਵ...