ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਸ਼ ਭ ਸ ਨਗਰ ਦੀ ਟ੍ਰੇਨਿੰਗ ਜਿਲ੍ਹਾ ਮੈਂਟਰ ਕੰਪਿਊਟਰ ਵੱਲੋਂ ਕਰਵਾਈ ਗਈ
ਸਕੂਲ ਸਿੱਖਿਆ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਜਗਜੀਤ ਸਿੰਘ ਅਤੇ ਉੱਪ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ). ਅਮਰੀਕ ਸਿੰਘ ਦੀ ਅਗਵਾਈ ਵਿੱਚ ਮਿਤੀ 5.04.2021 ਨੂੰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ (ਸੈਕੰਡਰੀ) ਸ਼ ਭ ਸ ਨਗਰ ਦੀ ਇੱਕ ਰੋਜ਼ਾ ਟ੍ਰੇਨਿੰਗ ਜਿਲ੍ਹਾ ਮੈਂਟਰ ਕੰਪਿਊਟਰ ਯੂਨਸ ਖੋਖਰ ਵੱਲੋਂ ਸ.ਸ.ਸ. ਸਕੂਲ ਨਵਾਂਸ਼ਹਿਰ ਵਿਖੇ ਕਰਵਾਈ ਗਈ। ਇਸ ਟ੍ਰੇਨਿੰਗ ਸ਼ੈਸ਼ਨ ਵਿੱਚ ਸਮਾਰਟ ਕਲਾਸਰੂਮ, ਪ੍ਰੋਜੈਕਟਰ, ਲੈਨੋਵੋ ਟੈਬਲੇਟਸ,ਆਈਸਕੂਲਾ ਕਲਾਸਰੂਮ ਸਾਫਟਵੇਅਰ, ਮੈਕ ਐਡਰੈੱਸ ਫਾਈਂਡ ਕਰਨਾ ਆਦਿ ਦੀ ਸਿਖਲਾਈ ਕਰਵਾਈ ਗਈ। ਇਸ ਮੌਕੇ ਜਿਲ੍ਹਾ ਕੋਆਡੀਨੇਟਰ ਡੀ ਐਮ ਵਰਿੰਦਰ ਬੰਗਾ, ਡੀ. ਐਮ ਜਤਿੰਦਰ ਕੁਮਾਰ ਡੀ. ਐਮ ਨਰੇਸ਼ ਕੁਮਾਰ ਸਮੇਤ ਸਮੂਹ ਬੀ.ਐਮ ਹਾਜਰ ਸਨ।
Comments
Post a Comment