Skip to main content



ਉੱਪ ਜਿਲ੍ਹਾ ਸਿੱਖਿਆ ਅਮਰੀਕ ਸਿੰਘ ਵਲੋ ਜਿਲ੍ਹੇ ਅੰਦਰ ਦੋ ਰੋਜ਼ਾ ਕੰਪਿਊਟਰ ਟ੍ਰੇਨਿੰਗ ਦੀ ਕੀਤੀ ਸ਼ੁਰੂਆਤ



 

ਦਫਤਰ ਜਿਲ੍ਹਾ ਸਿੱਖਿਆ ਅਫ਼ਸਰ(ਸੈ: ਸਿ) ਸ਼ਹੀਦ ਭਗਤ ਸਿੰਘ ਨਗਰ ਵਲੋ ਜਿਲ੍ਹੇ ਅੰਦਰ ਸਮੂਹ ਸਕੂਲਾਂ ਵਿਚ ਅੱਜ ਤੋਂ  ਦੋ ਰੋਜ਼ਾ ਕੰਪਿਊਟਰ ਟ੍ਰੇਨਿੰਗ ਦਾ ਅਯੋਜਨ, ਕੀਤਾ ਜਾ ਰਿਹਾ ਹੈ। ਇਸ ਦੀ ਰਸਮੀਂ ਸ਼ੁਰੂਆਤ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਅਮਰੀਕ ਸਿੰਘ ਵਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਤੋਂ ਕੀਤੀ। ਟ੍ਰੇਨਿੰਗ ਦੌਰਾਨ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ, ਓਹਨਾਂ ਦੱਸਿਆ ਕਿ ਮੌਜਦਾ ਸਮੇਂ ਸਟਾਫ਼ ਨੂੰ ਕੰਪਿਊਟਰ ਦੀ ਸਿਖਲਾਈ ਪ੍ਰਾਪਤ ਕਰ, ਸਮੇਂ ਦਾ ਹਾਣੀ ਬਣਨਾ ਚਾਹੀਦਾ ਹੈ। ਓਹਨਾਂ ਜਿਲ੍ਹਾ ਮੈਂਟੋਰ ਯੂਨਸ ਖੋਖਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਆਸ ਜਤਾਈ ਕਿ ਜਿਲ੍ਹੇ ਦਾ ਸਮੂਹ ਸਕੂਲ ਸਟਾਫ਼ ਇਸ ਤੋਂ ਲਾਹਾ ਪ੍ਰਾਪਤ ਕਰੇਗਾ। ਇਸ ਟ੍ਰੇਨਿੰਗ ਸੰਬੰਧੀ ਵਿਸਥਾਰ ਜਾਣਕਾਰੀ ਦਿੰਦੇ ਜਿਲ੍ਹਾ ਮੈਂਟੋਰ ਯੂਨਸ ਖੋਖਰ ਵੱਲੋ ਦੱਸਿਆ, ਕਿ ਸਕੂਲ ਸਟਾਫ ਨੂੰ ਆਧੁਨਿਕ ਅਧਿਆਪਨ ਤਕਨੀਕਾ ਸਬੰਧੀ ਸਿਖਲਾਈ ਦੇਣ ਲਈ, ਜਿਲ੍ਹਾ ਸਿੱਖਿਆ ਅਫ਼ਸਰ ਜਗਜੀਤ ਸਿੰਘ ਅਤੇ ਉਪ-ਸਿੱਖਿਆ ਅਫ਼ਸਰ ਅਮਰੀਕ ਸਿੰਘ ਵਲੋ, ਇਸ ਟ੍ਰੇਨਿਗ ਵਿੱਚ ਨਿੱਜੀ ਦਿਲਚਸਪੀ ਦਿਖਾਈ ਗਈ।ਓਹਨਾਂ  ਦੱਸਿਆ, ਕਿ ਇਹ ਟ੍ਰੇਨਿੰਗ ਵੀਰਵਾਰ ਅਤੇ ਸ਼ਨੀਵਾਰ ਦੋ ਦਿਨ ਸਵੇਰੇ 8 ਵਜੇ ਤੋਂ 2 ਵਜੇ ਤੱਕ ਕਰਵਾਈ ਜਾਵੇਗੀ। ਇਹ ਟ੍ਰੇਨਿੰਗ ਸਕੂਲ ਦੇ ਹੀ ਕੰਪਿਊਟਰ ਅਧਿਆਪਕਾਂ ਵਲੋ ਬਾਕੀ ਸਟਾਫ਼ ਨੂੰ ਕਰਵਾਈ ਜਾਵੇਗੀ, ਜਿਸ ਵਿਚ ਸਮਾਰਟ ਕਲਾਸਰੂਮ ਦੀ ਵਰਤੋ, ਲਾਈਵ ਕਲਾਸਾਂ ਲਈ ਜ਼ੂਮ ਐਪ ਦੀ ਵਰਤੋ, ਪੋਸਟਰ ਮੇਕਿੰਗ ਲਈ ਕੈਂਨਵਾ ਐਪ ਦੀ ਵਰਤੋ, ਈ ਪੰਜਾਬ/ਪੰਜਾਬ ਸਕੂਲ ਸਿੱਖਿਆ ਬੋਰਡ/ਐਸ ਐਸ ਏ ਆਦਿ ਵੈੱਬਸਾਈਟਾਂ ਦੀ ਵਰਤੋ, ਗੂਗਲ ਫਾਰਮ/ਗੂਗਲ ਸ਼ੀਟ ਦੀ ਵਰਤੋ, ਐਕਸਲ ਦੀ ਵਰਤੋ ਆਦਿ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਟ੍ਰੇਨਿੰਗ ਦੋਰਾਨ ਪ੍ਰੈਕਟਿਕਲ ਵੀ ਕਰਵਾਇਆ ਜਾਵੇਗਾ। ਜਿੰਨਾ ਸਕੂਲਾਂ ਵਿੱਚ ਕਿਸੇ ਕਾਰਨ ਕੰਪਿਊਟਰ ਅਧਿਆਪਕ ਮੋਜੂਦ ਨਹੀ ਓਹਨਾ ਲਈ ਇਹ ਟ੍ਰੇਨਿੰਗ ਜਲਦੀ ਹੀ ਲਾਈਵ ਕਰਵਾ ਦਿੱਤੀ ਜਾਵੇਗੀ। ਯੂਨਸ ਖੋਖਰ ਨੇ ਦੱਸਿਆ ਕਿ ਟ੍ਰੇਨਿੰਗ ਨੂੰ ਸਫਲਤਾਪੂਵਕ ਮੁਕੰਮਲ ਕਰਨ ਵਾਲੇ ਸਟਾਫ਼ ਨੂੰ ਭਾਗੀਦਾਰ ਸਰਟੀਫਿਕੇਟ ਵੀ ਜਾਰੀ ਕੀਤੇ ਜਾਣਗੇ। ਟ੍ਰੇਨਿੰਗ ਦੌਰਾਂਨ ਅਮਰੀਕ ਸਿੰਘ ਉੱਪ ਜਿਲ੍ਹਾ ਸਿੱਖਿਆ ਅਫ਼ਸਰ,ਜਿਲ੍ਹਾ ਮੈਂਟੋਰ ਯੂਨਸ ਖੋਖਰ, ਟ੍ਰੇਨਰ ਮੈਡਮ ਈਨਾ ਚੋਪੜਾ ਅਤੇ ਮੀਨੂ ਭਾਰਦਵਾਜ ਸਮੇਤ ਸਮੂਹ ਸਕੂਲ ਸਟਾਫ਼ ਹਜ਼ਾਰ ਸੀ।

Comments

Popular posts from this blog

ਸਕੂਲਾਂ ਵਿਚ ਸਾਈਬਰ ਜਾਗਰੂਕਤਾ ਮੁਹਿੰਮ ਤਹਿਤ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ

 ਅੱਜ ਜ਼ਿਲ੍ਹਾ ਬਠਿੰਡਾ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ  ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਾਇਬਰ ਸਕਿਊਰਿਟੀ ਨਾਲ ਸਬੰਧਤ ਪੋਸਟਰ ਮੇਕਿੰਗ ਮੁਕਾਬਲੇ ਜਿਲਾ ਸਿਖਿਆ ਅਫਸਰ (ਸ.ਸ.) ਬਠਿੰਡਾ ਸ. ਮੇਵਾ ਸਿੰਘ ਸਿੱਧੂ ਦੀ ਅਗਵਾਈ ਵਿੱਚ ਕਰਵਾਏ ਗਏ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਮੇਂਟੋਰ  ਕੰਪਿਉਟਰ ਸਾਇੰਸ ਗੁਰਮੀਤ ਸਿੰਘ ਸਿੱਧੂ  ਵੱਲੋ ਦੱਸਿਆ ਗਿਆ ਕਿ  ਅਜੋਕੇ ਸਮੇਂ ਦੌਰਾਨ ਹਰ ਚੀਜ਼ ਦਾ ਕੰਪਿਊਟਰੀਕਰਨ ਹੋ ਰਿਹਾ ਹੈ। ਇਕ ਪਾਸੇ ਇਸ ਨਾਲ ਜਿੱਥੇ ਲੋਕਾਂ ਦਾ ਕੰਮ ਬੇਹੱਦ ਸੁਖਾਵਾਂ ਹੋ ਗਿਆ ਹੈ, ਉਥੇ ਦੂਜੇ ਪਾਸੇ ਸਾਇਬਰ ਸਕਿਊਰਿਟੀ ਨਾਲ ਜੁੜੇ ਕਈ ਗੰਭੀਰ ਮਸਲੇ ਸਾਹਮਣੇ ਆ ਰਹੇ ਹਨ। ਇਸ ਕੰਪਿਉਟਰ ਯੁੱਗ ਦੌਰਾਨ ਤੇਜ਼ੀ ਨਾਲ ਵਧ ਰਹੇ ਸਾਇਬਰ ਕਰਾਇਮ ਨੂੰ ਠੱਲ੍ਹ ਪਾਉਣ ਲਈ ਇੱਕ-ਮਾਤਰ ਉਪਾਅ ਇਸ ਸਬੰਧੀ ਜਾਗਰੂਕਤਾ ਹੈ। ਜਿਨ੍ਹਾਂ ਉੱਪਰ ਸਾਨੂੰ ਤਵੱਜੋ ਦੇਣ ਦੀ ਜ਼ਰੂਰਤ ਹੈ। ਨਾਗਰਿਕਾਂ ਵਿਚ ਸਾਇਬਰ ਸਕਿਊਰਿਟੀ ਸੰਬੰਧੀ ਜਾਗਰੂਕਤਾ ਪੈਦਾ ਕਰਨ ਲਈ, ਭਾਰਤ ਸਰਕਾਰ ਵੱਲੋਂ "Cyber Jagrookta (Awareness) Diwas" ਮੁਹਿੰਮ ਤਹਿਤ ,ਸਕੂਲ ਸਿੱਖਿਆ ਵਿਭਾਗ ਵੱਲੋਂ ਇਸ ਸਬੰਧੀ ਸਮੂਹ ਵਿਦਿਆਰਥੀਆਂ ਨੂੰ Cyber Security ਦੇ ਵੱਖ -ਵੱਖ ਪਹਿਲੂਆਂ ਨਾਲ ਜਾਣੂ ਕਰਵਾਇਆ ਜਾਵੇਗਾ। ਇਸੇ ਲੜੀ ਤਹਿਤ ਅੱਜ ਮਿਤੀ 06.07.2022 ਨੂੰ  6ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ Cyber Securi...

ਕੰਪਿਊਟਰ ਸਾਇੰਸ ਈ-ਸ਼ਬਦ ਆਨਲਾਈਨ ਟੈਸਟ ਵਿੱਚ 48425 ਵਿਦਿਆਰਥੀਆਂ ਨੇ ਭਾਗ ਲਿਆ।

ਬਠਿੰਡਾ - ਮਿਤੀ - 28.05.2021 ਤੋਂ 30.05.2021 ਤੱਕ ਸੂਬਾ ਪੱਧਰੀ ਕੰਪਿਊਟਰ ਸਾਇੰਸ ਰੋਜ਼ਾਨਾ ਈ-ਸ਼ਬਦ ਦੀਆਂ ਪਹਿਲੀਆਂ 1 ਤੋਂ 15 ਸ਼ੀਟਾਂ ਦਾ ਆਨਲਾਈਨ ਟੈਸਟ ਜਿਲਾ ਸਿੱਖਿਆ ਅਫਸਰ(ਸੈ.ਸਿੱ.) ਬਠਿੰਡਾ ਸ. ਮੇਵਾ ਸਿੰਘ ਸਿੱਧੂ ਦੀ ਯੋਗ ਅਗਵਾਈ ਵਿਚ ਕਰਵਾਇਆ ਗਿਆ। ਵਧੇਰੇ ਜਾਣਕਾਰੀ ਦਿੰਦਿਆਂ ਗੁਰਮੀਤ ਸਿੰਘ ਸਿੱਧੂ ਜਿਲ੍ਹਾ ਮੈਂਟਰ, ਬਠਿੰਡਾ ਨੇ ਦੱਸਿਆ ਕਿ ਪੜੋ ਪੰਜਾਬ ਪੜ੍ਹਾਓ ਪੰਜਾਬ ਦੀ ਕੰਪਿਊਟਰ ਟੀਮ ਵਲੋ ਰੋਜ਼ਾਨਾ ਸੂਬਾ ਪੱਧਰੀ ਈ-ਸ਼ਬਦ ਸ਼ੀਟ ਬੱਚਿਆ ਨੂੰ ਭੇਜੀ ਜਾਂਦੀ ਹੈ। ਇਸ ਸਬੰਧੀ ਕਰਵਾਈ ਗਈ ਆਨਲਾਈਨ ਕੁਇਜ਼ ਵਿੱਚ ਜਿਲਾ ਬਠਿੰਡਾ ਦੇ 6ਵੀਂ ਤੋਂ 12ਵੀਂ ਜਮਾਤ ਤੱਕ ਦੇ 48425 ਵਿਦਿਆਰਥੀਆਂ ਨੇ ਭਾਗ ਲੈ ਕੇ ਕੁਇਜ਼ ਨੂੰ ਸਫਲ ਬਣਾਇਆ। ਉਹਨਾਂ ਦੱਸਿਆ ਕਿ ਜੂਨ ਮਹੀਨੇ ਦੇ ਪਹਿਲੇ ਹਫਤੇ ਸਰਕਾਰੀ ਸਮਾਰਟ ਅੱਪਰ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹ ਰਹੇ ਸਾਰੇ ਵਿਦਿਆਰਥੀਆਂ ਦਾ ਕੰਪਿਊਟਰ ਸਾਇੰਸ ਵਿਸ਼ੇ ਨਾਲ ਸਬੰਧਤ ਵੀਡੀਓ ਮੇਕਿੰਗ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਹਨਾਂ ਐਕਟੀਵਿਟੀ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਲਈ ਈ-ਸਰਟੀਫਿਕੇਟ ਜਾਰੀ ਕੀਤੇ ਜਾਣਗੇ। ਉਹਨਾਂ ਸਮੂਹ ਅਧਿਆਪਕਾਂ ਅਤੇ ਮਾਪਿਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਇਹਨਾਂ ਹਫਤਾਵਾਰੀ ਐਕਟੀਵਿਟੀਜ਼ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਨ।
  ਇਨਰੋਲਮੈਂਟ ਡਰਾਈਵ ਤਹਿਤ ਸਰਕਾਰੀ ਸਕੂਲਾਂ ਵਿੱਚ ਦਾਖਲਿਆਂ ਲਈ ਮਾਪਿਆਂ ਨੂੰ ਪ੍ਰੇਰਿਤ ਕੀਤਾ ਬਠਿੰਡਾ  01 ਅਪ੍ਰੈਲ ( ਗੁਰਮੀਤ ਸਿੰਘ)  ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋਂ ਸ਼ੈਸ਼ਨ 2021-22 ਲਈ ਨਵੇਂ ਦਾਖਲਿਆਂ ਲਈ ਅਰੰਭੀ ਗਈ ਇਨਰੋਲਮੈਂਟ ਡਰਾਈਵ ਤਹਿਤ ਸ. ਮੇਵਾ ਸਿੰਘ ਸਿੱਧੂ ਜਿਲਾ ਸਿੱਖਿਆ ਅਫਸਰ(ਸੈ.ਸਿੱ.), ਬਠਿੰਡਾ ਦੀ ਅਗਵਾਈ ਵਿਚ ਇਨਰੋਲਮੈਂਟ ਬੂਸਟਰ ਟੀਮ ਬਠਿੰਡਾ ਦਾ ਗਠਨ ਕੀਤਾ ਗਿਆ ਹੈ। ਟੀਮ ਦੇ ਜਿਲਾ ਪੱਧਰੀ ਮੈਂਬਰ ਸ. ਗੁਰਮੀਤ ਸਿੰਘ ਡੀ.ਐਮ. ਕੰਪਿਊਟਰ ਬਠਿੰਡਾ ਵੱਲੋਂ ਪਿੰਡ - ਚਨਾਰਥਲ ਵਿਖੇ ਮਾਪਿਆਂ ਨਾਲ ਮਿਲ ਕੇ ਗੱਲਬਾਤ ਕੀਤੀ ਗਈ। ਉਹਨਾਂ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਲ ਰਹੀਆਂ ਮੁਫਤ ਸਹੂਲਤਾਂ, ਸਮਾਰਟ ਕਲਾਸਰੂਮਜ਼ ਅਤੇ ਪੜਾਈ ਦੇ ਪੱਧਰ ਬਾਰੇ ਜਾਣੂ ਕਰਵਾਉਂਦੇ ਹੋਏ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿਚ ਕਰਵਾਉਣ ਲਈ ਪ੍ਰੇਰਿਤ ਕੀਤਾ। ਇਸ ਸਮੇਂ ਹਰਤੇਜ ਸਿੰਘ ਪੰਜਾਬੀ ਲੈਕਚਰਾਰ, ਨਰਿੰਦਰ ਕੁਮਾਰ ਪੰਜਾਬੀ ਮਾਸਟਰ, ਗੁਰਸ਼ਰਨ ਸਿੰਘ ਪੀ.ਟੀ.ਆਈ. ਅਤੇ ਅਰੁਣ ਕੁਮਾਰ ਜੂਨੀਅਰ ਸਹਾਇਕ ਵੀ ਨਾਲ ਹਾਜ਼ਰ ਸਨ।