Skip to main content

  ਕ੍ਰੈਡਿਟ ਕਾਰਡ  ਦੀ  ਵਰਤੋਂ  ਸਮੇਂ ਪਛਾਣ ਚੋਰੀ ਹੋਣ ਤੋਂ ਕਿਵੇਂ ਬਚਿਆ ਜਾਵੇ


ਕ੍ਰੈਡਿਟ ਕਾਰਡ ਦਾ ਉਦਯੋਗ ਤੇਜ਼ੀ ਨਾਲ ਵੱਧ ਰਿਹਾ ਹੈ। ਮੌਜੂਦਾ ਹਰ ਪਰਿਵਾਰ ਵਿੱਚ ਘੱਟੋ ਘੱਟ ਇੱਕ ਕ੍ਰੈਡਿਟ ਕਾਰਡ ਹੋਣਾ ਆਮ ਗੱਲ ਹੈ । ਬਾਜ਼ਾਰ ਵਿਚ ਕ੍ਰੇਡਿਟ ਕਾਰਡ ਜਾਰੀ ਕਾਰਨ ਵਾਲੀਆਂ ਕੰਪਨੀਆਂ ਲੋਕ ਨੂੰ ਮਨਮੋਹਕ ਆਫ਼ਰ ਜ਼ਰੀਏ ਕ੍ਰੈਡਿਟ ਕਾਰਡ ਲੈਣ ਲਈ ਉਕਸੋਂਦੀਆਂ ਹਨ। ਕ੍ਰੈਡਿਟ ਕਾਰਡ  ਦਾ ਲੋਕ ਵਿਚ ਲੋਕਪ੍ਰਿਯੇ ਹੋਣ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਕ੍ਰੈਡਿਟ ਕਾਰਡ ਨਕਦੀ ਰਹਿਤ ਖ਼ਰੀਦਦਾਰੀ ਕਰਨ ਦੀ ਸਹੂਲਤ ਪ੍ਰਦਾਨ ਕਰਦਾ ਹੈ।  

ਹਾਲਾਂਕਿ, ਕ੍ਰੈਡਿਟ ਕਾਰਡ ਉਦਯੋਗ ਕਾਫ਼ੀ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਹੈ । ਪਰ ਇਹ ਇੱਕ ਵੱਡਾ ਸਵਾਲ ਹੈ  ਕੀ ਲੋਕ ਕ੍ਰੈਡਿਟ ਕਾਰਡ ਸਹੀ ਤਰੀਕੇ ਨਾਲ ਵਰਤਦੇ ਹਨ ਅਤੇ ਕੀ ਆਪਣੀ ਪਛਾਣ ਦੀ ਰੱਖਿਆ ਕਰਦੇ ਹਨ। ਲੋਕਾਂ ਨੂੰ ਇਹ ਅਹਿਸਾਸ ਨਹੀਂ ਕਿ ਕ੍ਰੈਡਿਟ ਕਾਰਡ ਦੀ ਵਰਤੋਂ  ਉਨ੍ਹਾਂ ਦੇ ਜੀਵਨ ਨੂੰ ਬਹੁਤ ਪ੍ਰਭਾਵਿਤ ਕਰ ਸਕਦੀ ਹੈ। ਆਨਲਾਈਨ ਧੋਖਾਧੜੀ ਵਾਲੀਆਂ ਗਤੀਵਿਧੀਆਂ ਅੱਜ ਕੱਲ ਬਹੁਤ ਪ੍ਰਚੱਲਤ ਹਨ ਅਤੇ ਦੋਸ਼ੀਆਂ ਦਾ ਸਭ ਤੋਂ ਸੌਖਾ ਨਿਸ਼ਾਨਾ ਉਹ ਲੋਕ ਹੁੰਦੇ ਹਨ ਜੋ ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ  ਖ਼ਰੀਦਦਾਰੀ ਕਰਦੇ ਹਨ।

ਲੋਕਾਂ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਅੱਜ ਕ੍ਰੈਡਿਟ ਕਾਰਡ ਘੁਟਾਲਿਆਂ ਵਿੱਚ ਪਛਾਣ ਚੋਰੀ ਪ੍ਰਮੁੱਖ ਹੈ ਅਸਲ ਵਿੱਚ, ਪਛਾਣ ਦੀ ਚੋਰੀ ਉਦੋਂ ਹੁੰਦੀ ਹੈ ।ਜਦੋਂ ਕੁਝ ਬੇਈਮਾਨ ਲੋਕ ਤੁਹਾਡੇ ਤੋਂ ਤੁਹਾਡੀ ਨਿੱਜੀ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਪ੍ਰਾਪਤ ਹੋਣ ਉਪਰੰਤ ਇਹ ਜਾਣਕਾਰੀ,  ਇਨ੍ਹਾਂ ਲੋਕਾਂ ਵੱਲੋਂ ਆਪਣੇ ਫ਼ਾਇਦੇ ਲਈ ਵਿੱਤੀ ਘਪਲੇ ਕਰਨ ਲਈ ਕੀਤੀ ਜਾਂਦੀ ਹੈ ਇਹ ਬੇਈਮਾਨ ਲੋਕ  ਇੰਨੇ ਸ਼ਾਤਰ ਹੁੰਦੇ ਹਨ, ਕਿ  ਪੀੜਤ ਨੂੰ ਇਹ ਅਹਿਸਾਸ ਹੀ ਨਹੀਂ ਹੁੰਦਾ, ਕਿ ਉਸ ਦੀ ਪਛਾਣ ਚੋਰੀ ਹੋ ਗਈ ਹੈ ਅਤੇ ਉਸ ਦਾ ਵਿੱਤੀ ਭਵਿੱਖ ਬਰਬਾਦ ਹੋ ਜਾਵੇਗਾ।

 ਕ੍ਰੈਡਿਟ ਕਾਰਡ ਧਾਰਕਾਂ ਲਈ ਇਹ ਜਾਣਨਾ ਬੇਹੱਦ ਮਹੱਤਵਪੂਰਨ ਹੈ ਕਿ ਉਹ ਅਜਿਹੀ ਮੁਸੀਬਤ ਵਿੱਚ ਪੈਣ ਤੋਂ ਕਿਵੇਂ ਬਚਣ:-

1. ਆਪਣੀ  ਨਿੱਜੀ ਅਤੇ ਵਿੱਤੀ ਜਾਣਕਾਰੀ ਦੀ ਰੱਖਿਆ ਕਰੋ।

ਕਦੇ ਵੀ ਫ਼ੋਨ ਕਾਲਾਂ ਉੱਪਰ ਆਪਣੀ ਕੋਈ ਵੀ ਨਿੱਜੀ  ਜਾ ਵਿੱਤੀ ਜਾਣਕਾਰੀ ਕਿਸੇ  ਨਾਲ ਵੀ ਸਾਂਝੀ ਨਾ ਕਰੋ ।ਭਾਵੇਂ ਕਾਲਰ ਕਹਿੰਦਾ ਹੋਵੇ, ਕਿ ਉਹ ਤੁਹਾਡੇ ਬੈਂਕ ਤੋਂ ਹੈ, ਜਿਸ ਨੇ ਤੁਹਾਡੇ ਕ੍ਰੈਡਿਟ ਕਾਰਡ ਨੂੰ ਜਾਰੀ ਕੀਤਾ ਹੈ, ਅਤੇ ਇਹ ਕਿ ਉਸ ਕੋਲ ਤੁਹਾਡੀ ਜਾਣਕਾਰੀ ਇਕੱਠੀ ਕਰਨ ਦਾ ਅਧਿਕਾਰ ਹੈ। ਅਜਿਹੇ ਬੇਈਮਾਨ ਲੋਕ ਅਕਸਰ ਤੁਹਾਡੇ ਖਾਤੇ ਜਾ ਕ੍ਰੈਡਿਟ ਕਾਰਡ ਨੂੰ ਬੰਦ ਕਰਨ ਦੀ ਧਮਕੀ ਵੀ ਦਿੰਦੇ ਹਨ, ਤਾਂ ਜੋ ਤੁਹਾਡੀ ਉੱਪਰ ਡਰ ਦਾ ਮਾਹੌਲ ਬਣਾ ਕਿ ਪਛਾਣ ਚੋਰੀ ਕੀਤੀ ਜਾ ਸਕੇ। 

2. ਮੁਫ਼ਤ ਪੇਸ਼ਕਸ਼ਾਂ ਤੋਂ ਪਰਹੇਜ਼ ਕਰੋ,ਜਿਸ ਵਿੱਚ ਕ੍ਰੈਡਿਟ ਕਾਰਡ ਸ਼ਾਮਲ ਹਨ।

ਜੇਕਰ  ਤਹਾਨੂੰ ਕਾਫ਼ੀ ਲੁਬਾਵਣੇ ਆਫਰਜ ਦੀ ਪੇਸ਼ਕਸ਼ ਕਰ ,ਕੁੱਝ ਨਿੱਜੀ ਜਾਣਕਾਰੀ ਦੇਣ ਲਈ ਕਿਹਾ ਜਾਂਦਾ ਹੈ ਤਾਂ ਸਾਵਧਾਨ ਹੋ ਜਾਵੋ ਕਿਉਂਕਿ ਇਹ ਆਨਲਾਈਨ ਫਰਾਡ ਹੋ ਸਕਦਾ ਹੈ ਕਿਉਂਕਿ ਬੇਈਮਾਨ ਲੋਕ ਅਜਿਹੀਆਂ ਚੀਜ਼ਾਂ ਤਹਾਨੂੰ ਅਜ਼ਮਾਉਣ ਅਤੇ  ਪਛਾਣ ਦੀ ਚੋਰੀ ਕਰਨ ਲਈ ਕਰਦੇ ਹਨ ।

3. ਆਪਣੀ ਕ੍ਰੈਡਿਟ ਸਥਿਤੀ ਅਤੇ ਬਿੱਲਾਂ ਦੀ ਨਿਯਮਤ ਜਾਂਚ ਕਰੋ ।


ਜ਼ਿਆਦਾਤਰ ਕ੍ਰੈਡਿਟ ਕਾਰਡ ਧਾਰਕ ਆਪਣੀ ਸਥਿਤੀ ਬਾਰੇ ਨਿਯਮਤ ਚੈੱਕ ਅੱਪ ਕਰਨ ਵਿਚ ਕਾਫ਼ੀ ਆਲਸੀ ਹੁੰਦੇ ਹਨ  ਜੇਕਰ  ਤੁਸੀਂ ਅਜਿਹਾ ਕਰਦੇ ਹੋ, ਤਾਂ ਤੁਹਾਡੇ ਲਈ ਆਪਣੀ ਪਛਾਣ ਦੀ ਚੋਰੀ ਦੇ ਕਿਸੇ ਸੰਭਾਵਿਤ ਮਾਮਲੇ ਦੀ ਪਛਾਣ ਕਰਨਾ ਤੁਹਾਡੇ ਲਈ ਸੌਖਾ ਹੋ ਜਾਂਦਾ ਹੈ  ਕ੍ਰੈਡਿਟ ਰਿਪੋਰਟਾਂ ਤੁਹਾਨੂੰ ਨਿਸ਼ਚਤ ਰੂਪ ਵਿੱਚ ਦੱਸ ਸਕਦੀਆਂ ਹਨ ਕਿ ਕੀ ਕੋਈ ਅਜਿਹੀਆਂ  ਚੀਜ਼ਾਂ ਤਾਂ ਨਹੀਂ ਜੋ ਤੁਸੀਂ ਖ਼ਰੀਦੀਆਂ ਹੀ ਨਹੀਂ  ।

4.  ਕ੍ਰੈਡਿਟ ਕਾਰਡ ਨੂੰ ਹਮੇਸ਼ਾ ਨਾਲ ਨਾ  ਲਿਜਾਓ

ਬਹੁਤੇ ਲੋਕ ਕ੍ਰੈਡਿਟ ਕਾਰਡ ਨੂੰ ਹਰ ਜਗਾ ਆਪਣੇ ਨਾਲ ਲੈ ਕੇ ਜਾਂਦੇ ਹਨ  ਇਹ ਇੱਕ ਬੁਰੀ ਆਦਤ ਹੈ ਜਿਸ ਨੂੰ ਰੋਕਣਾ ਚਾਹੀਦਾ ਹੈ. ਕ੍ਰੈਡਿਟ ਕਾਰਡ ਕੇਵਲ ਉਦੋਂ ਨਾਲ ਲਿਜਾਓ ਜੱਦੋ ਤੁਸੀਂ ਉਸਦੀ ਵਰਤੋਂ ਕਰਨੀ ਹੋਵੇ  

ਸਭ ਤੋਂ ਵੱਡੀ ਗੱਲ ਇਹ ਹੈ ਕਿ ਕ੍ਰੈਡਿਟ ਕਾਰਡ ਉਪਭੋਗਤਾਵਾਂ ਨੂੰ ਕਾਫ਼ੀ ਜ਼ਿੰਮੇਵਾਰ ਹੋਣਾ ਚਾਹੀਦਾ ਹੈ ਤਾਂ ਕਿ ਉਹ ਇਹੋ ਜਿਹੀਆਂ  ਧੋਖੇਬਾਜ਼ ਗਤੀਵਿਧੀਆਂ ਬਚ ਸਕਣ ਯਾਦ ਰੱਖੋ ਕਿਸਮ ਦੀਆਂ ਧੋਖਾਧੜੀ ਦਾ ਕਾਰਨ ਸਾਡੀ ਕ੍ਰੈਡਿਟ ਕਾਰਡ ਦੀ ਵਰਤੋਂ ਪ੍ਰਤੀ ਗੈਰ ਜ਼ਿੰਮੇਵਾਰੀ ਵਾਲਾ ਵਤੀਰਾ ਹੁੰਦਾ ਹੈ 

 

ਯੂਨਸ ਖੋਖਰ , ਕੰਪਿਊਟਰ ਫੈਕਲਟੀ -ਕਮ-

ਜਿਲ੍ਹਾ ਮੈਂਟੋਰ(ਕੰਪਿਊਟਰ ਸਾਇੰਸ),

ਸ਼.ਭ.ਸ ਨਗਰ



Comments

Popular posts from this blog

ਸਕੂਲਾਂ ਵਿਚ ਸਾਈਬਰ ਜਾਗਰੂਕਤਾ ਮੁਹਿੰਮ ਤਹਿਤ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ

 ਅੱਜ ਜ਼ਿਲ੍ਹਾ ਬਠਿੰਡਾ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ  ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਾਇਬਰ ਸਕਿਊਰਿਟੀ ਨਾਲ ਸਬੰਧਤ ਪੋਸਟਰ ਮੇਕਿੰਗ ਮੁਕਾਬਲੇ ਜਿਲਾ ਸਿਖਿਆ ਅਫਸਰ (ਸ.ਸ.) ਬਠਿੰਡਾ ਸ. ਮੇਵਾ ਸਿੰਘ ਸਿੱਧੂ ਦੀ ਅਗਵਾਈ ਵਿੱਚ ਕਰਵਾਏ ਗਏ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਮੇਂਟੋਰ  ਕੰਪਿਉਟਰ ਸਾਇੰਸ ਗੁਰਮੀਤ ਸਿੰਘ ਸਿੱਧੂ  ਵੱਲੋ ਦੱਸਿਆ ਗਿਆ ਕਿ  ਅਜੋਕੇ ਸਮੇਂ ਦੌਰਾਨ ਹਰ ਚੀਜ਼ ਦਾ ਕੰਪਿਊਟਰੀਕਰਨ ਹੋ ਰਿਹਾ ਹੈ। ਇਕ ਪਾਸੇ ਇਸ ਨਾਲ ਜਿੱਥੇ ਲੋਕਾਂ ਦਾ ਕੰਮ ਬੇਹੱਦ ਸੁਖਾਵਾਂ ਹੋ ਗਿਆ ਹੈ, ਉਥੇ ਦੂਜੇ ਪਾਸੇ ਸਾਇਬਰ ਸਕਿਊਰਿਟੀ ਨਾਲ ਜੁੜੇ ਕਈ ਗੰਭੀਰ ਮਸਲੇ ਸਾਹਮਣੇ ਆ ਰਹੇ ਹਨ। ਇਸ ਕੰਪਿਉਟਰ ਯੁੱਗ ਦੌਰਾਨ ਤੇਜ਼ੀ ਨਾਲ ਵਧ ਰਹੇ ਸਾਇਬਰ ਕਰਾਇਮ ਨੂੰ ਠੱਲ੍ਹ ਪਾਉਣ ਲਈ ਇੱਕ-ਮਾਤਰ ਉਪਾਅ ਇਸ ਸਬੰਧੀ ਜਾਗਰੂਕਤਾ ਹੈ। ਜਿਨ੍ਹਾਂ ਉੱਪਰ ਸਾਨੂੰ ਤਵੱਜੋ ਦੇਣ ਦੀ ਜ਼ਰੂਰਤ ਹੈ। ਨਾਗਰਿਕਾਂ ਵਿਚ ਸਾਇਬਰ ਸਕਿਊਰਿਟੀ ਸੰਬੰਧੀ ਜਾਗਰੂਕਤਾ ਪੈਦਾ ਕਰਨ ਲਈ, ਭਾਰਤ ਸਰਕਾਰ ਵੱਲੋਂ "Cyber Jagrookta (Awareness) Diwas" ਮੁਹਿੰਮ ਤਹਿਤ ,ਸਕੂਲ ਸਿੱਖਿਆ ਵਿਭਾਗ ਵੱਲੋਂ ਇਸ ਸਬੰਧੀ ਸਮੂਹ ਵਿਦਿਆਰਥੀਆਂ ਨੂੰ Cyber Security ਦੇ ਵੱਖ -ਵੱਖ ਪਹਿਲੂਆਂ ਨਾਲ ਜਾਣੂ ਕਰਵਾਇਆ ਜਾਵੇਗਾ। ਇਸੇ ਲੜੀ ਤਹਿਤ ਅੱਜ ਮਿਤੀ 06.07.2022 ਨੂੰ  6ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ Cyber Securi...

ਕੰਪਿਊਟਰ ਸਾਇੰਸ ਈ-ਸ਼ਬਦ ਆਨਲਾਈਨ ਟੈਸਟ ਵਿੱਚ 48425 ਵਿਦਿਆਰਥੀਆਂ ਨੇ ਭਾਗ ਲਿਆ।

ਬਠਿੰਡਾ - ਮਿਤੀ - 28.05.2021 ਤੋਂ 30.05.2021 ਤੱਕ ਸੂਬਾ ਪੱਧਰੀ ਕੰਪਿਊਟਰ ਸਾਇੰਸ ਰੋਜ਼ਾਨਾ ਈ-ਸ਼ਬਦ ਦੀਆਂ ਪਹਿਲੀਆਂ 1 ਤੋਂ 15 ਸ਼ੀਟਾਂ ਦਾ ਆਨਲਾਈਨ ਟੈਸਟ ਜਿਲਾ ਸਿੱਖਿਆ ਅਫਸਰ(ਸੈ.ਸਿੱ.) ਬਠਿੰਡਾ ਸ. ਮੇਵਾ ਸਿੰਘ ਸਿੱਧੂ ਦੀ ਯੋਗ ਅਗਵਾਈ ਵਿਚ ਕਰਵਾਇਆ ਗਿਆ। ਵਧੇਰੇ ਜਾਣਕਾਰੀ ਦਿੰਦਿਆਂ ਗੁਰਮੀਤ ਸਿੰਘ ਸਿੱਧੂ ਜਿਲ੍ਹਾ ਮੈਂਟਰ, ਬਠਿੰਡਾ ਨੇ ਦੱਸਿਆ ਕਿ ਪੜੋ ਪੰਜਾਬ ਪੜ੍ਹਾਓ ਪੰਜਾਬ ਦੀ ਕੰਪਿਊਟਰ ਟੀਮ ਵਲੋ ਰੋਜ਼ਾਨਾ ਸੂਬਾ ਪੱਧਰੀ ਈ-ਸ਼ਬਦ ਸ਼ੀਟ ਬੱਚਿਆ ਨੂੰ ਭੇਜੀ ਜਾਂਦੀ ਹੈ। ਇਸ ਸਬੰਧੀ ਕਰਵਾਈ ਗਈ ਆਨਲਾਈਨ ਕੁਇਜ਼ ਵਿੱਚ ਜਿਲਾ ਬਠਿੰਡਾ ਦੇ 6ਵੀਂ ਤੋਂ 12ਵੀਂ ਜਮਾਤ ਤੱਕ ਦੇ 48425 ਵਿਦਿਆਰਥੀਆਂ ਨੇ ਭਾਗ ਲੈ ਕੇ ਕੁਇਜ਼ ਨੂੰ ਸਫਲ ਬਣਾਇਆ। ਉਹਨਾਂ ਦੱਸਿਆ ਕਿ ਜੂਨ ਮਹੀਨੇ ਦੇ ਪਹਿਲੇ ਹਫਤੇ ਸਰਕਾਰੀ ਸਮਾਰਟ ਅੱਪਰ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹ ਰਹੇ ਸਾਰੇ ਵਿਦਿਆਰਥੀਆਂ ਦਾ ਕੰਪਿਊਟਰ ਸਾਇੰਸ ਵਿਸ਼ੇ ਨਾਲ ਸਬੰਧਤ ਵੀਡੀਓ ਮੇਕਿੰਗ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਹਨਾਂ ਐਕਟੀਵਿਟੀ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਲਈ ਈ-ਸਰਟੀਫਿਕੇਟ ਜਾਰੀ ਕੀਤੇ ਜਾਣਗੇ। ਉਹਨਾਂ ਸਮੂਹ ਅਧਿਆਪਕਾਂ ਅਤੇ ਮਾਪਿਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਇਹਨਾਂ ਹਫਤਾਵਾਰੀ ਐਕਟੀਵਿਟੀਜ਼ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਨ।
  ਇਨਰੋਲਮੈਂਟ ਡਰਾਈਵ ਤਹਿਤ ਸਰਕਾਰੀ ਸਕੂਲਾਂ ਵਿੱਚ ਦਾਖਲਿਆਂ ਲਈ ਮਾਪਿਆਂ ਨੂੰ ਪ੍ਰੇਰਿਤ ਕੀਤਾ ਬਠਿੰਡਾ  01 ਅਪ੍ਰੈਲ ( ਗੁਰਮੀਤ ਸਿੰਘ)  ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋਂ ਸ਼ੈਸ਼ਨ 2021-22 ਲਈ ਨਵੇਂ ਦਾਖਲਿਆਂ ਲਈ ਅਰੰਭੀ ਗਈ ਇਨਰੋਲਮੈਂਟ ਡਰਾਈਵ ਤਹਿਤ ਸ. ਮੇਵਾ ਸਿੰਘ ਸਿੱਧੂ ਜਿਲਾ ਸਿੱਖਿਆ ਅਫਸਰ(ਸੈ.ਸਿੱ.), ਬਠਿੰਡਾ ਦੀ ਅਗਵਾਈ ਵਿਚ ਇਨਰੋਲਮੈਂਟ ਬੂਸਟਰ ਟੀਮ ਬਠਿੰਡਾ ਦਾ ਗਠਨ ਕੀਤਾ ਗਿਆ ਹੈ। ਟੀਮ ਦੇ ਜਿਲਾ ਪੱਧਰੀ ਮੈਂਬਰ ਸ. ਗੁਰਮੀਤ ਸਿੰਘ ਡੀ.ਐਮ. ਕੰਪਿਊਟਰ ਬਠਿੰਡਾ ਵੱਲੋਂ ਪਿੰਡ - ਚਨਾਰਥਲ ਵਿਖੇ ਮਾਪਿਆਂ ਨਾਲ ਮਿਲ ਕੇ ਗੱਲਬਾਤ ਕੀਤੀ ਗਈ। ਉਹਨਾਂ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਲ ਰਹੀਆਂ ਮੁਫਤ ਸਹੂਲਤਾਂ, ਸਮਾਰਟ ਕਲਾਸਰੂਮਜ਼ ਅਤੇ ਪੜਾਈ ਦੇ ਪੱਧਰ ਬਾਰੇ ਜਾਣੂ ਕਰਵਾਉਂਦੇ ਹੋਏ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿਚ ਕਰਵਾਉਣ ਲਈ ਪ੍ਰੇਰਿਤ ਕੀਤਾ। ਇਸ ਸਮੇਂ ਹਰਤੇਜ ਸਿੰਘ ਪੰਜਾਬੀ ਲੈਕਚਰਾਰ, ਨਰਿੰਦਰ ਕੁਮਾਰ ਪੰਜਾਬੀ ਮਾਸਟਰ, ਗੁਰਸ਼ਰਨ ਸਿੰਘ ਪੀ.ਟੀ.ਆਈ. ਅਤੇ ਅਰੁਣ ਕੁਮਾਰ ਜੂਨੀਅਰ ਸਹਾਇਕ ਵੀ ਨਾਲ ਹਾਜ਼ਰ ਸਨ।